ਖ਼ੂਬਸੂਰਤੀ ’ਚ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ IPS ਪੂਜਾ ਯਾਦਵ, ਜਾਣੋ ਰਿਸੈਪਸ਼ਨਿਸਟ ਤੋਂ IPS ਤਕ ਦਾ ਸਫ਼ਰ

10/01/2022 3:06:14 PM

ਨੈਸ਼ਨਲ ਡੈਸਕ- IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ। ਉਨ੍ਹਾਂ ਨੇ ਆਪਣਾ ਬਚਪਨ ਹਰਿਆਣਾ ’ਚ ਬੀਤਾਇਆ। ਪੂਜਾ ਯਾਦਵ ਨੂੰ ਦੇਸ਼ ਦੇ ਸਭ ਤੋਂ ਖੂਬਸੂਰਤ ਅਫ਼ਸਰਾਂ ’ਚ ਗਿਣਿਆ ਜਾਂਦਾ ਹੈ। ਉਹ 2018 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹੈ। ਪੂਜਾ ਯਾਦਵ ਇਸ ਨੌਕਰੀ ਤੋਂ ਪਹਿਲਾਂ ਦੇਸ਼-ਵਿਦੇਸ਼ ’ਚ ਕਈ ਨੌਕਰੀਆਂ ਕਰ ਚੁੱਕੀ ਹੈ।

PunjabKesari

IPS ਪੂਜਾ ਯਾਦਵ ਦੀ ਸ਼ੁਰੂਆਤੀ ਸਿੱਖਿਆ ਹਰਿਆਣਾ ਤੋਂ ਹੋਈ ਸੀ। ਉਸਨੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ’ਚ ਐੱਮ.ਟੈਕ ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ।

PunjabKesari

ਕੁਝ ਸਾਲ ਕੈਨੇਡਾ ’ਚ ਕੰਮ ਕਰਨ ਤੋਂ ਬਾਅਦ ਉਹ ਜਰਮਨੀ ਚਲੀ ਗਈ। ਪਰ ਉਹ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਸੀ ਅਤੇ ਇਸੇ ਲਈ ਉਹ ਵਿਦੇਸ਼ ’ਚੋਂ ਨੌਕਰੀ ਛੱਡ ਕੇ ਭਾਰਤ ਆ ਗਈ।

PunjabKesari

ਇਹ ਵੀ ਪੜ੍ਹੋ : ਦੁਬਈ ਰੈਸਟੋਰੈਂਟ ’ਚ ਕਪਿਲ ਸ਼ਰਮਾ ਹੋਏ ਪ੍ਰੈਂਕ ਦਾ ਸ਼ਿਕਾਰ, ਵੀਡੀਓ ਦੇਖ ਨਹੀਂ ਰੁੱਕੇਗਾ ਹਾਸਾ

ਦੱਸ ਦੇਈਏ ਭਾਰਤ ਆ ਕੇ ਪੂਜਾ ਯਾਦਵ ਨੇ UPSC ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ। ਆਪਣੀ ਪਹਿਲੀ ਕੋਸ਼ਿਸ਼ ’ਚ ਅਸਫ਼ਲ ਹੋਣ ਤੋਂ ਬਾਅਦ ਵੀ ਉਸ ਨੇ ਹਾਰ ਨਹੀਂ ਮੰਨੀ।

PunjabKesari

ਇਸ ਤੋਂ ਬਾਅਦ ਉਸ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ 174ਵਾਂ ਰੈਂਕ ਹਾਸਲ ਕਰਨ ’ਚ ਸਫਲ ਰਹੀ। ਪੂਜਾ ਯਾਦਵ 2018 ਬੈਚ ਦੀ ਆਈ.ਪੀ.ਐੱਸ ਅਧਿਕਾਰੀ ਹੈ।

PunjabKesari

ਇਹ ਵੀ ਪੜ੍ਹੋ : ਮਲਾਇਕਾ ਨੇ ਰੈਂਪ ’ਤੇ ਕੀਤਾ ਡਾਂਸ, ਲੋਕਾਂ ਨੇ ਕੀਤੀ ਸ਼ਹਿਨਾਜ਼ ਨਾਲ ਤੁਲਨਾ (ਵੀਡੀਓ)

ਐੱਮ.ਟੈਕ ਦੀ ਪੜ੍ਹਾਈ ਦੇ ਨਾਲ UPSC ਪ੍ਰੀਖਿਆ ਦੀ ਤਿਆਰੀ ਕਰਦੇ ਹੋਏ, ਉਸਨੇ ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਟਿਊਸ਼ਨ ਪੜ੍ਹਾਇਆ ਅਤੇ ਰਿਸੈਪਸ਼ਨਿਸਟ ਵਜੋਂ ਵੀ ਕੰਮ ਕੀਤਾ।

PunjabKesari

ਹੁਣ ਆਈ.ਪੀ.ਐੱਸ ਪੂਜਾ ਯਾਦ ਗੁਜਰਾਤ ਕੈਡਰ ’ਚ ਅਫ਼ਸਰ ਹੈ। ਪੂਜਾ ਲਈ ਆਈ.ਪੀ.ਐੱਸ ਬਣਨਾ ਆਸਾਨ ਨਹੀਂ ਹੈ। ਪੂਜਾ ਦੇ ਪਰਿਵਾਰ ਨੇ ਉਨ੍ਹਾਂ ਦੀ ਹਮੇਸ਼ਾ ਲਈ ਸਪੋਰਟ ਕੀਤਾ। 

PunjabKesari

ਆਈ.ਪੀ.ਐੱਸ ਪੂਜਾ ਯਾਦਵ ਦਾ ਸਾਲ 2016 ’ਚ ਬੈਚ ਦੇ ਆਈ.ਏ.ਐੱਸ ਅਧਿਕਾਰੀ ਵਿਕਲਪ ਭਾਰਦਵਾਜ ਨਾਲ ਵਿਆਹ ਹੋਇਆ। ਉਹ ਕੇਰਲ ਕੇਡਰ ਦਾ ਅਧਿਕਾਰੀ ਹੈ ਪਰ ਪੂਜਾ ਨਾਲ ਵਿਆਹ ਕਰਾਉਣ ਤੋਂ ਬਾਅਦ ਉਸ ਨੇ ਗੁਜਰਾਤ ਕੇਡਰ ’ਚ ਤਬਾਦਲੇ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਦੋਹਾਂ ਦੀ ਮੁਲਾਕਾਤ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ ’ਚ ਹੋਈ ਸੀ। 

PunjabKesari


Shivani Bassan

Content Editor

Related News