ਆਈ.ਪੀ.ਐੱਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ ਪ੍ਰੋਗਰਾਮ ''ਚ ਸ਼ਾਮਲ ਹੋਏ ਅਮਿਤ ਸ਼ਾਹ

08/24/2019 4:41:38 PM

ਹੈਦਰਾਬਾਦ— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਹੈਦਰਾਬਾਦ 'ਚ ਆਈ.ਪੀ.ਐੱਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ 'ਚ ਹਿੱਸਾ ਲਿਆ। ਇਹ ਪ੍ਰੋਗਰਾਮ ਹੈਦਰਾਬਾਦ ਦੇ ਨੈਸ਼ਨਲ ਪੁਲਸ ਅਕਾਦਮੀ (ਐੱਨ.ਪੀ.ਏ.) 'ਚ ਆਯੋਜਿਤ ਕੀਤਾ ਗਿਆ ਸੀ। ਇੱਥੇ 70 ਆਰ.ਆਰ. ਅਧਿਕਾਰੀਆਂ ਦੀ ਬੁਨਿਆਦੀ ਟਰੇਨਿੰਗ 18 ਦਸੰਬਰ 2017 ਤੋਂ ਸ਼ੁਰੂ ਹੋਈ ਸੀ। ਇਸ ਬੈਚ 'ਚ 92 ਆਈ.ਪੀ.ਐੱਸ. ਟਰੇਨਡ ਸ਼ਾਮਲ ਸਨ, ਜਿਸ 'ਚ 12 ਮਹਿਲਾ ਆਈ.ਪੀ.ਐੱਸ., 11 ਵਿਦੇਸ਼ੀ ਅਧਿਕਾਰੀ ਵੀ ਸ਼ਾਮਲ ਹਨ। ਵਿਦੇਸ਼ੀ ਅਧਿਕਾਰੀਆਂ 'ਚੋਂ 6 ਅਧਿਕਾਰੀ ਰਾਇਲ ਭੂਟਾਨ ਪੁਲਸ ਤੋਂ ਅਤੇ 5 ਨੇਪਾਲ ਪੁਲਸ ਦੇ ਹਨ।PunjabKesari
ਹਰ ਕੈਡੇਟ ਨੇ 40 ਕਿਲੋਮੀਟਰ ਦਾ ਮਾਰਚ ਕੀਤਾ ਪੂਰਾ
ਐੱਨ.ਪੀ.ਏ. ਦੇ ਨਿਰਦੇਸ਼ਕ ਅਭੈ ਨੇ ਕਿਹਾ,''ਕੈਡੇਟਸ ਨੂੰ ਕਲਾਸਰੂਮ ਅਤੇ ਫੀਲਡ 'ਚ ਕਾਫੀ ਵੱਡੀ ਟਰੇਨਿੰਗ ਦਿੱਤੀ ਗਈ। ਹਰ ਕੈਡੇਟ ਨੇ 40 ਕਿਲੋਮੀਟਰ ਦਾ ਮਾਰਚ ਪੂਰਾ ਕੀਤਾ ਹੈ। ਜਿਸ 'ਚ 10 ਕਿਲੋਮੀਟਰ ਪਿੱਠ 'ਤੇ ਭਾਰ ਅਤੇ ਹੱਥ 'ਚ 5 ਕਿਲੋ ਦੀ ਰਾਈਫਲ ਲੈ ਕੇ ਚੱਲਣਾ ਸ਼ਾਮਲ ਹੈ।''
 

20 ਮਹੀਨੇ ਦੀ ਦਿੱਤੀ ਜਾਂਦੀ ਹੈ ਟਰੇਨਿੰਗ
ਉਨ੍ਹਾਂ ਨੇ ਅੱਗੇ ਕਿਹਾ,''ਅਜਿਹੇ ਬਹੁਤ ਸਾਰੇ ਆਈ.ਪੀ.ਐੱਸ. ਅਧਿਕਾਰੀ ਹਨ, ਜੋ ਮਾਮੂਲੀ ਪਿੱਠਭੂਮੀ ਨਾਲ ਤਾਲੁਕ ਰੱਖਦੇ ਹਨ ਅਤੇ ਉਹ ਬਹੁਤ ਚੰਗਾ ਕਰ ਰਹੇ ਹਨ।'' ਐੱਨ.ਪੀ.ਏ. 'ਚ ਪੁਲਸ ਅਧਿਕਾਰੀਆਂ ਨੂੰ 20 ਮਹੀਨੇ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਆਈ.ਆਈ.ਟੀ. ਦਿੱਲੀ ਤੋਂ ਗਰੈਜੂਏਸ਼ਨ ਕਰਨ ਵਾਲੇ ਗੌਸ਼ ਆਲਮ ਨੂੰ ਰਾਊਂਡ ਬੈਸਟ ਪਰਫਾਰਮੈਂਸ ਲਈ ਗ੍ਰਹਿ ਮੰਤਰੀ ਤੋਂ ਪ੍ਰਧਾਨ ਮੰਤਰੀ ਬੈਟਨ ਮਿਲਿਆ।
 

ਪਟੇਲ ਨੇ 630 ਰਿਆਸਤਾਂ ਨੂੰ ਕੀਤਾ ਇਕਜੁਟ
ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ,''ਮੈਂ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੇ 630 ਰਿਆਸਤਾਂ ਨੂੰ ਇਕਜੁਟ ਕੀਤਾ ਸੀ ਸਿਰਫ਼ ਜੰਮੂ ਅਤੇ ਕਸ਼ਮੀਰ ਬਚਿਆ ਸੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਧਾਰਾ 370 ਨੂੰ ਹਟਾਇਆ ਗਿਆ ਹੈ ਅਤੇ ਜੰਮੂ-ਕਸ਼ਮੀਰ ਬਾਕੀ ਭਾਰਤ ਦੀ ਤਰ੍ਹਾਂ ਪੂਰੀ ਤਰ੍ਹਾਂ ਇਕਜੁਟ ਹੋ ਗਿਆ ਹੈ।''


DIsha

Content Editor

Related News