ਗੁਜਰਾਤ ''ਚ ਮੰਤਰੀ ਦੇ ਬੇਟੇ ਨੂੰ ਝਾੜ ਪਾਉਣ ਵਾਲੀ ਮਹਿਲਾ ਕਾਂਸਟੇਬਲ ਬਣਨਾ ਚਾਹੁੰਦੀ ਹੈ IPS
Friday, Jul 17, 2020 - 02:20 AM (IST)
ਸੂਰਤ - ਲਾਕਡਾਊਨ ਦੇ ਨਿਯਮ ਤੋੜਨ 'ਤੇ ਗੁਜਰਾਤ ਦੇ ਮੰਤਰੀ ਦੇ ਬੇਟੇ ਨੂੰ ਝਾੜ ਪਾਉਣ ਲਈ ਲੋਕਾਂ ਦੀ ਤਾਰੀਫ ਇਕੱਠੀ ਕਰਨ ਵਾਲੀ ਸੂਰਤ ਦੀ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਨੇ ਹੁਣ ਆਈ.ਪੀ.ਐੱਸ. ਅਧਿਕਾਰੀ ਬਣਨ ਦੀ ਇੱਛਾ ਜ਼ਾਹਿਰ ਕੀਤੀ ਹੈ। ਸੁਨੀਤਾ ਯਾਦਵ ਨੇ ਇੱਕ ਟੀ.ਵੀ. ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜੇਕਰ ਉਸਦੇ ਕੋਲ ਇੱਕ ਆਈ.ਪੀ.ਐੱਸ ਅਧਿਕਾਰੀ ਦੀਆਂ ਸ਼ਕਤੀਆਂ ਹੁੰਦੀਆਂ ਤਾਂ ਉਹ ਮੰਤਰੀ ਦੇ ਬੇਟੇ ਨਾਲ ਜੁੜੇ ਮਾਮਲੇ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਸੰਭਾਲ ਸਕਦੀ ਸੀ।
ਫਿਲਹਾਲ ਛੁੱਟੀ 'ਤੇ ਚੱਲ ਰਹੀ ਸੁਨੀਤਾ ਯਾਦਵ ਨੇ ਮੀਡੀਆ ਤੋਂ ਦੂਰੀ ਬਰਕਰਾਰ ਰੱਖ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕ ਸੇਵਾ ਦੀ ਔਖੀ ਪ੍ਰੀਖਿਆ ਲਈ ਆਪਣੀਆਂ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਣ ਲਈ ਛੁੱਟੀ ਦੀ ਜ਼ਰੂਰਤ ਸੀ। ਇਹ ਯੂਵਾ ਕਾਂਸਟੇਬਲ ਉਦੋਂ ਸੁਰਖੀਆਂ 'ਚ ਆਈ ਜਦੋਂ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਅਤੇ ਕਰਫਿਊ ਦੀ ਕਥਿਤ ਉਲੰਘਣਾ 'ਤੇ ਉਸ ਨੇ ਮੰਤਰੀ ਦੇ ਬੇਟੇ ਅਤੇ ਉਸ ਦੇ ਦੋ ਦੋਸਤਾਂ ਨੂੰ ਰੋਕਿਆ ਸੀ। ਇਹ ਪੂਰਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ ਸੀ।
ਉਨ੍ਹਾਂਨੇ ਕਿਹਾ, ‘ਆਈ.ਪੀ.ਐੱਸ. ਅਧਿਕਾਰੀ ਬਣਨਾ ਹਮੇਸ਼ਾ ਤੋਂ ਮੇਰਾ ਟੀਚਾ ਸੀ ਪਰ ਮੈਨੂੰ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ ਸੀ।’ ਸੁਨੀਤਾ ਨੇ ਕਿਹਾ, “ਉਦੋਂ ਤਿੰਨ ਸਾਲ ਪਹਿਲਾਂ ਮੇਰੀ ਚੋਣ ਲੋਕ ਰੱਖਿਅਕ (ਤੈਅ ਤਨਖਾਹ ਕਾਂਸਟੇਬਲ) 'ਚ ਹੋ ਗਈ। ਉਸ ਸਮੇਂ ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਰੈਂਕ ਵੀ ਮਹੱਤਵਪੂਰਣ ਹੁੰਦਾ ਹੈ।” ਇਸ ਮਹਿਲਾ ਕਾਂਸਟੇਬਲ ਦਾ ਦਾਅਵਾ ਹੈ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਸੇਵਾ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਸ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ।