IPS ਅਫਸਰ ਵਿਜੇ ਕੁਮਾਰ ਬਣ ਸਕਦੇ ਨੇ ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ

Saturday, Aug 10, 2019 - 01:06 PM (IST)

IPS ਅਫਸਰ ਵਿਜੇ ਕੁਮਾਰ ਬਣ ਸਕਦੇ ਨੇ ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ

ਜੰਮੂ—ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਆਈ. ਪੀ. ਐੱਸ. ਅਫਸਰ ਵਿਜੇ ਕੁਮਾਰ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ। ਤਾਮਿਲਨਾਡੂ ਕੈਂਡਰ 1975 ਬੈਂਚ ਦੇ ਆਈ. ਪੀ. ਐੱਸ ਅਫਸਰ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ। ਵਿਜੇ ਕੁਮਾਰ ਬੀ. ਐੱਸ. ਐੱਫ. ਦੇ ਆਈ. ਜੀ. ਦੇ ਤੌਰ 'ਤੇ ਵੀ ਕਸ਼ਮੀਰ ਘਾਟੀ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਚੰਦਨ ਤਸਕਰ ਵੀਰਪੱਨ ਨੂੰ ਢੇਰ ਕੀਤਾ ਸੀ। ਵਿਜੇ ਕੁਮਾਰ ਜੰਗਲਾਂ ਵਿਚ ਅੱਤਵਾਦ ਰੋਕਥਾਮ ਮੁਹਿੰਮ ਚਲਾਉਣ ਵਿਚ ਮਾਹਿਰ ਮੰਨੇ ਜਾਂਦੇ ਹਨ।

Image result for IPS officer vijay kumar j&k Deputy Governor

ਸਾਲ 2010 ਵਿਚ ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਨਕਸਲੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 75 ਜਵਾਨ ਸ਼ਹੀਦ ਹੋਣ ਤੋਂ ਬਾਅਦ ਵਿਜੇ ਕੁਮਾਰ ਨੂੰ ਡਾਇਰੈਕਟਰ ਜਨਰਲ (ਆਈ. ਜੀ.) ਬਣਾਇਆ ਗਿਆ ਸੀ। ਇਸ ਤੋਂ ਬਾਅਦ ਇਲਾਕੇ ਵਿਚ ਨਕਸਲੀ ਗਤੀਵਿਧੀਆਂ ਵਿਚ ਭਾਰੀ ਕਮੀ ਆਈ ਸੀ। ਕੁਮਾਰ ਦੀ ਹੀ ਅਗਵਾਈ ਵਿਚ ਤਸਕਰ ਵੀਰਪੱਨ ਨੂੰ ਮਾਰ ਡਿਗਾਇਆ ਗਿਆ ਸੀ। ਜੰਮੂ-ਕਸ਼ਣੀਰ ਦੇ ਡਿਪਟੀ ਗਵਰਨਰ ਬਣਨ ਦੀ ਦੌੜ 'ਚ ਵਿਜੇ ਕੁਮਾਰ ਤੋਂ ਇਲਾਵਾ ਆਈ. ਪੀ. ਐੱਸ. ਅਫਸਰ ਦਿਨੇਸ਼ਵਰ ਸ਼ਰਮਾ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਹਨ— ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ। ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ।


author

Tanu

Content Editor

Related News