ਆਇਓਡੀਨ ਦੀ ਕਮੀ ਨਾਲ ਬਾਂਝਪਨ ਦਾ ਖਤਰਾ

Monday, Aug 20, 2018 - 10:30 PM (IST)

ਆਇਓਡੀਨ ਦੀ ਕਮੀ ਨਾਲ ਬਾਂਝਪਨ ਦਾ ਖਤਰਾ

ਨਵੀਂ ਦਿੱਲੀ (ਅਨਸ)—ਔਰਤਾਂ ਵਿਚ ਆਇਓਡੀਨ ਦੀ ਕਮੀ ਦਾ ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਗਰਭ ਧਾਰਨ ਵਿਚ ਸਮੱਸਿਆ ਆਉਣਾ, ਬਾਂਝਪਨ, ਨਵਜੰਮੇ ਬੱਚਿਆਂ ਵਿਚ ਨਾੜੀਆਂ ਨਾਲ ਸੰਬੰਧਤ ਗੜਬੜੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। 
ਮਨੁੱਖੀ ਸਰੀਰ ਵਿਚ ਆਇਓਡੀਨ ਇਕ ਅਹਿਮ ਮਾਈਕ੍ਰੋ-ਨਿਊਟ੍ਰੀਐਂਟਸ ਹੈ ਜੋ ਥਾਇਰਾਈਡ ਹਾਰਮੋਨ ਦੇ ਨਿਰਮਾਣ ਲਈ ਜ਼ਰੂਰੀ ਹੈ। ਆਇਓਡੀਨ ਸਾਡੀ ਡਾਈਟ ਦਾ ਇਕ ਜ਼ਰੂਰੀ ਪੋਸ਼ਣ ਤੱਤ ਹੈ। ਆਇਓਡੀਨ ਦੀ ਕਮੀ ਨਾਲ ਹਾਈਪੋ ਥਾਇਰਾਈਡਿਜ਼ਮ ਹੋ ਜਾਂਦਾ ਹੈ। ਮਾਹਰ ਡਾਕਟਰ ਅਰਵਿੰਦ ਵੈਦ ਨੇ ਦੱਸਿਆ ਕਿ ਔਰਤਾਂ ਦੇ ਸਰੀਰ ਵਿਚ ਆਇਓਡੀਨ ਦੀ ਕਮੀ ਦਾ ਉਨ੍ਹਾਂ ਦੇ ਪ੍ਰਜਣਨ ਤੰਤਰ ਦੀ ਕਾਰਜਪ੍ਰਣਾਲੀ ਨਾਲ ਸਿੱਧਾ ਸਬੰਧ ਹੈ। ਹਾਈਪੋਥਾਇਰਾਈਡਿਜ਼ਮ ਬਾਂਝਪਨ ਅਤੇ ਗਰਭਪਾਤ ਦਾ ਸਭ ਤੋਂ ਅਹਿਮ ਕਾਰਨ ਹੈ। ਜਦੋਂ ਥਾਇਰਾਈਡ ਗਲੈਂਡ ਦੀ ਕਾਰਜਪ੍ਰਣਾਲੀ ਦੀ ਰਫਤਾਰ ਹੌਲੀ ਹੋ ਜਾਂਦੀ ਹੈ ਤਾਂ ਉਹ ਲੋੜੀਦੀ ਮਾਤਰਾ ਵਿਚ ਹਾਰਮੋਨ ਦਾ ਉਤਪਾਦਨ ਨਹੀਂ ਕਰ ਸਕਦੀ, ਜਿਸ ਨਾਲ ਬੱਚੇਦਾਨੀ ਤੋਂ ਆਂਡਿਆਂ ਨੂੰਰਿਲੀਜ਼ ਕਰਨ ਵਿਚ ਰੁਕਾਵਟ ਆਉਂਦੀ ਹੈ ਜੋ ਬਾਂਝਪਨ ਦਾ ਕਾਰਨ ਬਣ ਜਾਂਦੀ ਹੈ।


Related News