INX ਮਾਮਲਾ : 71 ਸਾਬਕਾ ਨੌਕਰਸ਼ਾਹਾਂ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਕਿਹਾ-ਮੁੜ ਨਾ ਖੋਲ੍ਹੋ ਪੁਰਾਣੀਆਂ ਫਾਇਲਾਂ

10/04/2019 11:25:34 PM

ਨਵੀਂ ਦਿੱਲੀ — ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਵਿੱਤ ਮੰਤਰਾਲਾ ਦੇ ਚਾਰ ਸਾਬਕਾ ਅਧਿਕਾਰੀਆਂ 'ਤੇ ਮੁਕੱਦਮਾ ਚਲਾਉਣ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ 71 ਰਿਟਾਇਰ ਨੌਕਰਸ਼ਾਹਾਂ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਅਤੇ ਕਿਹਾ ਕਿ ਅਜਿਹੀ ਕਾਰਵਾਈ ਮਿਹਨਤੀ ਅਤੇ ਈਮਾਨਦਾਰ ਅਧਿਕਾਰੀਆਂ ਨੂੰ ਮਹੱਤਵਪੂਰਨ ਫੈਸਲੇ ਲੈਣ 'ਚ ਨਿਰਾਸ਼ ਕਰੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਇਕ ਸਹੀ ਸਮਾਂ ਮਿਆਦ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਫਾਇਲਾਂ ਮੁੜ ਨਹੀਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਚਿੱਠੀ 'ਤੇ ਸਾਬਕਾ ਕੈਬਨਿਟ ਸਕੱਤਰ ਕੇ.ਐੱੱਮ. ਚੰਦਰਸ਼ੇਖਰ, ਸਾਬਕਾ ਵਿਦੇਸ਼ ਸਕੱਤਰ ਅਤੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੇਨਨ, ਸਾਬਕਾ ਵਿਦੇਸ਼ ਸਕੱਤਰ ਸੁਜਾਤਾ ਸਿੰਘ ਅਤੇ ਪੰਜਾਬ ਦੇ ਸਾਬਕਾ ਨੌਕਰਸ਼ਾਹ ਜੂਲਿਓ ਰਿਬੇਰਿਓ ਵਰਗੇ ਰਿਟਾਇਰ ਨੌਕਰਸ਼ਾਹਾਂ ਦੇ ਦਸਤਖਤ ਹਨ। ਸਾਬਕਾ ਨੌਕਰਸ਼ਾਹਾਂ ਨੇ ਤੰਗ ਸਿਆਸੀ ਲਾਭ' ਲਈ ਰਿਟਾਇਰ ਅਤੇ ਸੇਵਾ ਕਰ ਰਹੇ ਨੌਕਰਸ਼ਾਹਾਂ ਨੂੰ 'ਚੋਣਵੇ ਢੰਗ ਨਾਲ ਨਿਸ਼ਾਨਾ ਬਣਾਏ ਜਾਣ' 'ਤੇ ਵੀ ਚਿੰਤਾ ਜਤਾਈ।
ਸਰਕਾਰ ਨੇ ਆਈ.ਐੱਨ.ਐੱਕਸ. ਮੀਡੀਆ ਨੂੰ ਐੱਫ.ਆਈ.ਪੀ.ਬੀ. ਮਨਜ਼ੂਰੀ ਦੇਣ ਦੇ ਮਾਮਲੇ 'ਚ ਪਿਛਲੇ ਮਹੀਨੇ ਸੀ.ਬੀ.ਆਈ. ਨੂੰ ਨੀਤੀ ਅਯੋਗ ਦੀ ਸਾਬਕਾ ਮੁੱਖ ਕਾਰਜ ਅਧਿਕਾਰੀ ਸਿੰਧੁਸ਼੍ਰੀ ਖੁੱਲਰ, ਸੁਖਮ, ਛੋਟੇ ਅਤੇ ਮੱਧ ਉਦਯੋਗ ਮੰਤਰਾਲ ਦੇ ਸਾਬਕਾ ਸਕੱਤਰ ਅਨੂਪ ਦੇ. ਪੁਜਾਰੀ, ਵਿੱਤ ਮੰਤਰਾਲਾ 'ਚ ਤਤਕਾਲੀਨ ਨਿਰਦੇਸ਼ਕ ਪ੍ਰਬੋਧ ਸਕਸੇਨਾ ਅਤੇ ਆਰਥਿਕ ਮਾਮਲੇ ਵਿਭਾਗ 'ਚ ਸਾਬਕਾ ਅਵਰ ਸਕੱਤਰ ਰਬਿੰਦਰ ਪ੍ਰਸਾਦ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ।


Inder Prajapati

Content Editor

Related News