ਅਲ-ਕਾਇਦਾ ''ਚ ਭਰਤੀ ! ਲਾਦੇਨ ''ਤੇ ਅਧਾਰਿਤ ਕਿਤਾਬਾਂ ਵੰਡਦਾ ਮਸ਼ਹੂਰ ਯੂਟਿਊਬਰ ਲਾਹੌਰ ''ਚ ਗ੍ਰਿਫ਼ਤਾਰ

Thursday, May 07, 2026 - 04:49 PM (IST)

ਅਲ-ਕਾਇਦਾ ''ਚ ਭਰਤੀ ! ਲਾਦੇਨ ''ਤੇ ਅਧਾਰਿਤ ਕਿਤਾਬਾਂ ਵੰਡਦਾ ਮਸ਼ਹੂਰ ਯੂਟਿਊਬਰ ਲਾਹੌਰ ''ਚ ਗ੍ਰਿਫ਼ਤਾਰ

ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨ ਦੇ ਲਾਹੌਰ 'ਚ ਪੁਲਸ ਨੇ ਇੱਕ ਮਸ਼ਹੂਰ ਯੂਟਿਊਬਰ ਮੁਹੰਮਦ ਸਾਦ ਬਿਨ ਰਿਆਜ਼ ਨੂੰ ਇੱਕ ਮਸਜਿਦ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਓਸਾਮਾ ਬਿਨ ਲਾਦੇਨ ’ਤੇ ਆਧਾਰਿਤ ਕਿਤਾਬਾਂ ਵੰਡ ਰਿਹਾ ਸੀ। ਉਸ ਨੂੰ ਪੁਲਸ ਘਸੀਟ ਕੇ ਲੈ ਗਈ। ਉਸ ’ਤੇ ਅਲ ਕਾਇਦਾ ਲਈ ਭਰਤੀ ਕਰਨ ਅਤੇ ਪਾਬੰਦੀਸ਼ੁਦਾ ਸਾਹਿਤ ਵੰਡਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁਲਜ਼ਮ ਤੋਂ ਓਸਾਮਾ ਬਿਨ ਲਾਦੇਨ ’ਤੇ  ਆਧਾਰਿਤ ਕਿਤਾਬਾਂ ਅਤੇ ਅਲ ਕਾਇਦਾ ਦਾ ਮੈਂਬਰਸ਼ਿਪ ਕਾਰਡ ਬਰਾਮਦ ਕੀਤਾ ਹੈ। ਇਸ ਨਾਲ ਪਾਕਿਸਤਾਨ ਵਿੱਚ ਹੰਗਾਮਾ ਮਚ ਗਿਆ ਹੈ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਲਾਹੌਰ ਦੇ ਮਾਲ ਰੋਡ ਤੋਂ ਮੁਜ਼ੰਗ ਰੋਡ ਤੱਕ ਦਹਿਸ਼ਤ ਫੈਲ ਗਈ ਜਦੋਂ ਅੱਤਵਾਦ ਵਿਰੋਧੀ ਵਿਭਾਗ ਨੇ ਇੱਕ ਮਸ਼ਹੂਰ ਯੂਟਿਊਬਰ ਨੂੰ ਇੱਕ ਮਸਜਿਦ ਤੋਂ ਗ੍ਰਿਫਤਾਰ ਕੀਤਾ, ਉਸ ਨੂੰ ਘਸੀਟ ਕੇ ਲੈ ਗਿਆ ਅਤੇ ਸਲਾਖਾਂ ਪਿੱਛੇ ਸੁੱਟ ਦਿੱਤਾ। ਦੋਸ਼ ਇੰਨੇ ਗੰਭੀਰ ਹਨ ਕਿ ਕੋਈ ਵੀ ਉਨ੍ਹਾਂ ਨੂੰ ਸੁਣ ਕੇ ਹੈਰਾਨ ਰਹਿ ਜਾਵੇਗਾ। ਲਾਹੌਰ ਪੁਲਸ ਦਾ ਦਾਅਵਾ ਹੈ ਕਿ ਇਹ ਯੂਟਿਊਬਰ ਅੱਤਵਾਦੀ ਸੰਗਠਨ ਅਲ-ਕਾਇਦਾ ਲਈ ਭਰਤੀ ਕਰ ਰਿਹਾ ਸੀ ਅਤੇ ਲੋਕਾਂ ਵਿੱਚ ਜਿਹਾਦੀ ਸਾਹਿਤ ਵੰਡ ਰਿਹਾ ਸੀ। ਹਾਲਾਂਕਿ ਜਿਵੇਂ ਹੀ ਗ੍ਰਿਫ਼ਤਾਰੀ ਦੀ ਖ਼ਬਰ ਆਈ, ਯੂਟਿਊਬਰ ਦੇ ਪਰਿਵਾਰ ਅਤੇ ਦੋਸਤਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਏਟੀਐਸ ਦੇ ਪੂਰੇ ਬਿਰਤਾਂਤ ’ਤੇ ਸਵਾਲ ਉਠਾਏ।

ਇਹ ਵੀ ਪੜ੍ਹੋ- ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ 'ਕਾਤਲ' ਨਾਲ ਹੋ ਗਿਆ ਪਿਆਰ ! ਬਜਰੰਗ ਦਲ ਨੇ ਕਰਾਇਆ ਦੋਹਾਂ ਦਾ ਵਿਆਹ

ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਅਨੁਸਾਰ ਅੱਜ ਸਵੇਰੇ ਲਾਹੌਰ ਦੇ ਜੀ.ਪੀ.ਓ ਚੌਂਕ ’ਤੇ ਅਪਰਾਧੀਆਂ ਦੀ ਤਲਾਸ਼ੀ ਦੌਰਾਨ, ਇੱਕ ਮੁਖਬਰ ਨੇ ਮੁਜ਼ੰਗ ਰੋਡ ’ਤੇ ਹਨਫੀਆ ਘੌਸੀਆ ਮਸਜਿਦ ਵਿੱਚ ਅਲ-ਕਾਇਦਾ ਦੇ ਇੱਕ ਸਰਗਰਮ ਮੈਂਬਰ ਦੀ ਮੌਜੂਦਗੀ ਦੀ ਸੂਚਨਾ ਦਿੱਤੀ। ਛਾਪੇਮਾਰੀ ਦੌਰਾਨ ਮੁਹੰਮਦ ਸਾਦ ਬਿਨ ਰਿਆਜ਼ ਨਾਮ ਦੇ ਇੱਕ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦਾ ਦਾਅਵਾ ਹੈ ਕਿ ਤਲਾਸ਼ੀ ਦੌਰਾਨ ਸਾਦ ਦੇ ਬੈਗ ਵਿੱਚੋਂ ਨਾ ਸਿਰਫ਼ ਅਲ-ਕਾਇਦਾ ਦਾ ਮੈਂਬਰਸ਼ਿਪ ਕਾਰਡ ਮਿਲਿਆ, ਸਗੋਂ ਓਸਾਮਾ ਬਿਨ ਲਾਦੇਨ ’ਤੇ ਪਾਬੰਦੀਸ਼ੁਦਾ ਕਿਤਾਬਾਂ ਦੀਆਂ ਕਈ ਕਾਪੀਆਂ ਵੀ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News