ਆਸਾਮ ’ਚ ਖਤਰਨਾਕ ਕਿਸਮ ਦੇ ਬੂਟਿਆਂ ਕਾਰਨ ਗੈਂਡਿਆਂ ਦੇ ਟਿਕਾਣਿਆਂ ਨੂੰ ਪੈਦਾ ਹੋਇਆ ਖ਼ਤਰਾ

Monday, Jun 27, 2022 - 12:31 PM (IST)

ਆਸਾਮ ’ਚ ਖਤਰਨਾਕ ਕਿਸਮ ਦੇ ਬੂਟਿਆਂ ਕਾਰਨ ਗੈਂਡਿਆਂ ਦੇ ਟਿਕਾਣਿਆਂ ਨੂੰ ਪੈਦਾ ਹੋਇਆ ਖ਼ਤਰਾ

ਗੁਹਾਟੀ (ਭਾਸ਼ਾ)- ਆਸਾਮ ’ਚ ਇਕ ਸਿੰਙ ਵਾਲੇ ਗੈਂਡਿਆਂ ਦੇ ਤਿੰਨ ਪ੍ਰਮੁੱਖ ਟਿਕਾਣੇ ਨਾ ਸਿਰਫ ਸ਼ਿਕਾਰੀਆਂ ਸਗੋਂ ਬੂਟਿਆਂ ਦੀਆਂ ਕਈ ਖ਼ਤਰਨਾਕ ਕਿਸਮਾਂ ਕਾਰਨ ਵੀ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਹ ਬੂਟੇ ਘਾਹ ਦੇ ਮੈਦਾਨਾਂ ਲਈ ਗੰਭੀਰ ਖ਼ਤਰਾ ਬਣ ਕੇ ਉੱਭਰੇ ਹਨ। ਇਸ ਕਾਰਨ ਕੁਝ ਥਾਵਾਂ ’ਤੇ ਜਾਨਵਰਾਂ ਦੇ ਚਾਰੇ ਨੂੰ ਬਚਾਉਣ ਲਈ ਚਿੰਤਾ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ : ਅਜਬ-ਗਜਬ! ਬਰਾਤ 'ਚ ਨਹੀਂ ਲੈ ਕੇ ਗਿਆ ਲਾੜਾ ਤਾਂ ਦੋਸਤ ਨੇ ਭੇਜ ਦਿੱਤਾ 50 ਲੱਖ ਦਾ ਮਾਣਹਾਨੀ ਨੋਟਿਸ

ਗੈਂਡਿਆਂ, ਹਾਥੀਆਂ ਅਤੇ ਬਾਰ੍ਹਾਸਿੰਙਾਂ ਦਾ ਘਰ ਕਹੇ ਜਾਣ ਵਾਲੇ ਕੁਝ ਕੌਮੀ ਬਾਗਾਂ ਦੇ ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਘਾਹ ਦੇ ਮੈਦਾਨਾਂ ਨੂੰ ਨਸ਼ਟ ਕਰਨ ਵਾਲੇ ਖਤਰਨਾਕ ਬੂਟਿਆਂ ਦੀਆਂ ਵੱਖ-ਵੱਖ ਕਿਸਮਾਂ ਵੱਡੀ ਗਿਣਤੀ ’ਚ ਪਾਈਆ ਗਈਆਂ ਹਨ। ਕੁਝ ਬੂਟੇ ਅਜਿਹੇ ਹਨ ਜਿਨ੍ਹਾਂ ਦਾ ਜ਼ਮੀਨੀ ਪਾਣੀ ’ਤੇ ਅਸਰ ਪੈਂਦਾ ਹੈ। ਇਹ ਪਾਣੀ ਜ਼ਹਿਰੀਲਾ ਹੁੰਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News