ਇੰਟਰਪੋਲ ਮਹਾਸਭਾ: ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਇਨ੍ਹਾਂ ਰਸਤਿਆਂ ਤੋਂ ਬਚ ਕੇ

Tuesday, Oct 18, 2022 - 12:22 PM (IST)

ਇੰਟਰਪੋਲ ਮਹਾਸਭਾ: ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਇਨ੍ਹਾਂ ਰਸਤਿਆਂ ਤੋਂ ਬਚ ਕੇ

ਨਵੀਂ ਦਿੱਲੀ- ਪ੍ਰਗਤੀ ਮੈਦਾਨ ’ਚ ਕੌਮਾਂਤਰੀ ਅਪਰਾਧਿਕ ਪੁਲਸ ਸੰਗਠਨ (ਇੰਟਰਪੋਲ) ਦੀ 90ਵੀਂ ਸਾਲਾਨਾ ਆਮ ਸਭਾ ਨੂੰ ਵੇਖਦੇ ਹੋਏ ਮੰਗਲਵਾਰ ਨੂੰ ਪਾਬੰਦੀਆਂ ਦੇ ਚੱਲਦੇ ਦਿੱਲੀ ’ਚ ਲੋਕਾਂ ਨੂੰ ਆਵਾਜਾਈ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ’ਚ ਇਹ ਬੈਠਕ ਕਰੀਬ 25 ਸਾਲ ਦੇ ਵਕਫ਼ੇ ਤੋਂ ਬਾਅਦ ਹੋ ਰਹੀ ਹੈ। ਇਸ ਨੂੰ ਦੇਸ਼ ’ਚ ਆਖ਼ਰੀ ਵਾਰ 1997 ’ਚ ਆਯੋਜਿਤ ਕੀਤਾ ਗਿਆ ਸੀ। 4 ਦਿਨਾਂ ਆਮ ਬੈਠਕ ’ਚ ਕੁੱਲ 195 ਦੇਸ਼ਾਂ ਦੇ ਵਫ਼ਦ ਸ਼ਾਮਲ ਹੋਣਗੇ। ਮਹਾਸਭਾ ਦਾ ਉਦਘਾਟਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕਰਨਗੇ।

ਦਿੱਲੀ ਆਵਾਜਾਈ ਪੁਲਸ ਨੇ ਇਕ ਐਡਵਾਈਜ਼ਰੀ ’ਚ ਕਿਹਾ ਕਿ ਮਹਾਸਭਾ ’ਚ ਹਿੱਸਾ ਲੈਣ ਵਾਲੇ ਪ੍ਰਤੀਨਿਧੀ ਸੱਤ ਹੋਟਲਾਂ- ਦਿ ਲਲਿਤ, ਦਿ ਇੰਪੀਰੀਅਲ, ਸ਼ਾਂਗਲੀ ਲਾ, ਲੀ ਮੈਰੀਡੀਅਨ, ਦਿ ਓਬਰਾਏ, ਹਯਾਤ ਰੀਜੈਂਸੀ ਅਤੇ ਦਿ ਅਸ਼ੋਕ ’ਚ ਠਹਿਰੇ ਹੋਏ ਹਨ। ਉਨ੍ਹਾਂ ਦੇ ਪ੍ਰਗਤੀ ਮੈਦਾਨ, ਜਵਾਹਰਲਾਲ ਨਹਿਰੂ ਸਟੇਡੀਅਮ ਅਤੇ ਹਵਾਈ ਅੱਡਾ ਤੱਕ ਯਾਤਰਾ ਕਰਨ ਦੀ ਉਮੀਦ ਹੈ।

ਅਡਵਾਈਜ਼ਰੀ ਅਨੁਸਾਰ ਅਸ਼ੋਕਾ ਰੋਡ, ਜਨਪਥ, ਫਿਰੋਜ਼ਸ਼ਾਹ ਰੋਡ, ਬਾਰਾਖੰਬਾ ਰੋਡ, ਸਿਕੰਦਰਾ ਰੋਡ, ਮਥੁਰਾ ਰੋਡ, ਭੈਰੋਂ ਰੋਡ, ਸੁਬਰਾਮਨੀਅਮ ਭਾਰਤੀ ਮਾਰਗ, ਡਾਕਟਰ ਜ਼ਾਕਿਰ ਹੁਸੈਨ ਮਾਰਗ, ਰਾਜੇਸ਼ ਪਾਇਲਟ ਮਾਰਗ, ਡਾਕਟਰ ਏਪੀਜੇ ਅਬਦੁਲ ਕਲਾਮ 'ਤੇ ਵਾਹਨਾਂ ਦੀ ਆਵਾਜਾਈ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੰਚਸ਼ੀਲ ਮਾਰਗ, ਸ਼ਾਂਤੀਪਥ, ਮਹਾਤਮਾ ਗਾਂਧੀ ਮਾਰਗ, ਮਹਾਰਿਸ਼ੀ ਰਮਨ ਮਾਰਗ, ਭੀਸ਼ਮ ਪਿਤਾਮਾ ਮਾਰਗ, ਸਰਦਾਰ ਪਟੇਲ ਮਾਰਗ, ਧੌਲਾ ਕੁਆਂ ਫਲਾਈਓਵਰ, ਗੁੜਗਾਓਂ ਰੋਡ, ਮਹਿਰਾਮ ਨਗਰ ਸੁਰੰਗ, ਐਰੋਸਿਟੀ ਅਤੇ ਟੀ3 ਅਪਰੋਚ ਰੋਡ 'ਤੇ ਵੀ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ।


author

Tanu

Content Editor

Related News