ਰਾਮਨੌਮੀ ਵਿਵਾਦ ਤੋਂ ਬਾਅਦ ਨਾਲੰਦਾ ਬਿਹਾਰਸ਼ਰੀਫ਼ ਵਿਚ ਕਈ ਥਾਵਾਂ ''ਤੇ ਇੰਟਰਨੈੱਟ ਸੇਵਾਵਾਂ ਬੰਦ
Sunday, Apr 02, 2023 - 03:41 AM (IST)
ਨੈਸ਼ਨਲ ਡੈਸਕ: ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਸਾਰਾਮ ਤੇ ਬਿਹਾਰ ਸ਼ਰੀਫ਼ ਸ਼ਹਿਰਾਂ ਵਿਚ ਰਾਮਨੌਮੀ ਉਤਸਵ ਦੌਰਾਨ ਫਿਰਕੂ ਤਣਾਅ ਕੁੱਝ ਲੋਕਾਂ ਵੱਲੋਂ 'ਸ਼ਰਾਰਤ' ਵਿਚ ਸ਼ਾਮਲ ਹੋਣ ਕਾਰਨ ਹੋਇਆ। ਹਿੰਸਾ ਤੇ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਵੇਖਦਿਆਂ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਨਰਾਤਿਆਂ ਦੇ ਵਿਸਰਜਨ ਜਲੂਸ ਦੌਰਾਨ ਸ਼ੁੱਕਰਵਾਰ ਨੂੰ ਹਿੰਸਾ ਤੋਂ ਬਾਅਦ ਬਿਹਾਰ ਦੇ ਸਾਸਾਰਾਮ ਵਿਚ ਅਗਲੇ ਹੁਕਮਾਂ ਤਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਨੀਤਿਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੰਗਿਆਂ ਦੇ ਮੱਦੇਨਜ਼ਰ ਸਾਸਾਰਾਮ ਦੇ ਆਪਣੇ ਦੌਰੇ ਨੂੰ ਰੱਦ ਕਰਨ 'ਤੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਆ ਰਹੇ ਸਨ ਤੇ ਮੈਨੂੰ ਸਮਝ ਨਹੀਂ ਆਇਆ ਕਿ ਉਨ੍ਹਾਂ ਨੇ ਕਿਉਂ ਨਾ ਆਉਣ ਦਾ ਫ਼ੈਸਲਾ ਕੀਤਾ। ਸਾਸਾਰਾਮ ਤੇ ਬਿਹਾਰਸ਼ਰੀਫ਼ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਤੇ ਜ਼ਰੂਰ ਕਿਸੇ ਨਾ ਕਿਸੇ ਨੇ ਇਸ ਵਿਚ ਗੜਬੜ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਪੰਜਾਬ 'ਚ ਕਤਲ, UP ਵਿਚ ਪੁਲਸ ਮੁਕਾਬਲੇ 'ਚ ਕਾਤਲ ਹੋਇਆ ਢੇਰ
ਉਨ੍ਹਾਂ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਪਤਾ ਕਰਨ ਕਿ ਕਿਸ ਨੇ ਗੜਬੜ ਕੀਤੀ ਹੈ? ਜਿਉਂ ਹੀ ਇਸ ਬਾਰੇ ਪਤਾ ਲੱਗਿਆ, ਇਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਅਸੀਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਗੜਬੜ ਕਰਨ ਵਾਲਿਆਂ ਦਾ ਪਤਾ ਲਗਾਉਣ ਤੇ ਉਸ 'ਤੇ ਸਖ਼ਤ ਕਾਰਵਾਈ ਕਰਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।