ਉੜੀ ਸੈਕਟਰ ''ਚ ਇੰਟਰਨੈਟ ਸੇਵਾ ਮੁਅੱਤਲ, ਘੁਸਪੈਠ ਦੀਆਂ ਕੋਸ਼ਿਸ਼ਾਂ ਕਾਰਨ ਲਿਆ ਗਿਆ ਫੈਸਲਾ

09/20/2021 9:42:31 PM

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵਲੋਂ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉੜੀ ਸੈਕਟਰ ਵਿੱਚ ਕੰਟਰੋਲ ਲਾਈਨ ਦੇ ਕੋਲ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੇ ਇੱਕ ਸਮੂਹ ਦੁਆਰਾ ਘੁਸਪੈਠ ਦੀ ਕੋਸ਼ਿਸ਼ ਹੋਈ। ਇਨ੍ਹਾਂ ਨਾਪਾਕ ਹਰਕਤਾਂ ਨੂੰ ਵੇਖਦੇ ਹੋਏ ਸੁਰੱਖਿਆ ਦੇ ਲਿਹਾਜ਼ ਨਾਲ ਉੜੀ ਵਿੱਚ ਮੋਬਾਈਲ ਇੰਟਰਨੈਟ ਸੇਵਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ - ਵੱਡੀ ਖ਼ਬਰ: ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਾਤ 'ਚ ਮੌਤ

ਫੌਜ ਦੇ ਬੁਲਾਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 30 ਘੰਟੇ ਤੋਂ ਜ਼ਿਆਦਾ ਸਮੇਂ ਤੋਂ ਘੁਸਪੈਠ ਰੋਕੂ ਮੁਹਿੰਮ ਜਾਰੀ ਹੈ। ਫੌਜ ਮੁਤਾਬਕ ਇਸ ਸਾਲ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ। ਪੂਰੇ ਖੇਤਰ ਨੂੰ ਫੌਜ ਦੇ ਜਵਾਨਾਂ ਵੱਲੋਂ ਘੇਰ ਲਿਆ ਗਿਆ ਹੈ। ਫੌਜ ਦੇ ਸ਼੍ਰੀਨਗਰ ਸਥਿਤ 15 ਕੋਰ ਜਾਂ ਚਿਨਾਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀ.ਓ.ਸੀ.) ਲੈਫਟਿਨੈਂਟ ਜਨਰਲ ਡੀ.ਪੀ. ਪੰਡਿਤ ਨੇ ਕਿਹਾ ਕਿ ਘੁਸਪੈਠ ਦੀਆਂ ਕੁੱਝ ਕੋਸ਼ਿਸ਼ਾਂ ਹੋਈਆਂ ਹਨ ਪਰ ਪਿਛਲੇ ਸਾਲਾਂ  ਦੇ ਉਲਟ ਉਨ੍ਹਾਂ ਨੂੰ ਜੰਗਬੰਦੀ ਉਲੰਘਣਾ ਦੇ ਦੁਆਰਾ "ਕਾਫ਼ੀ ਸਮਰਥਨ" ਨਹੀਂ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News