ਅੱਜ ਦੁਨੀਆਭਰ ''ਚ ਮਾਈਨਸ 15 ਡਿਗਰੀ ਤਾਪਮਾਨ ਤੋਂ ਲੈ ਕੇ ਘੋੜੇ ਦੀ ਪਿੱਠ ''ਤੇ ਵੀ ਲੋਕਾਂ ਨੇ ਕੀਤਾ ਯੋਗ (ਤਸਵੀਰਾਂ)

06/21/2019 4:53:37 PM

ਨਵੀਂ ਦਿੱਲੀ—ਅੱਜ ਦੁਨੀਆਭਰ 'ਚ 5ਵਾਂ ਅੰਤਰਾਰਾਸ਼ਟਰੀ ਯੋਗ ਦਿਵਸ ਨੂੰ ਧੂਮ ਨਾਲ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਰਾਂਚੀ 'ਚ ਯੋਗ ਕਰ ਰਹੇ ਹਨ। ਉੱਥੇ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਾਬਾ ਰਾਮਦੇਵ ਦੇ ਨਾਲ ਨੰਦੇੜ 'ਚ ਯੋਗ ਕਰ ਰਹੇ ਹਨ। ਤਸਵੀਰਾਂ 'ਚੋਂ ਪਤਾ ਲੱਗਦਾ ਹੈ ਕਿ ਸਰਹੱਦਾਂ 'ਤੇ ਤਾਇਨਾਤ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ 19,000 ਫੁੱਟ ਦੀ ਉਚਾਈ ਤੋਂ ਲੈ ਕੇ ਨਦੀ ਦੀ ਡੂੰਘਾਈ ਤੱਕ ਯੋਗ ਕਰ ਰਹੇ ਹਨ। ਦੁਨੀਆ ਭਰ ਅੱਜ ਲੋਕਾਂ ਨੇ ਬੇਹੱਦ ਅਨੋਖੇ ਤਰੀਕਿਆਂ ਨਾਲ ਯੋਗ ਕੀਤਾ ਹੈ। ਦੇਖੋ ਤਸਵੀਰਾਂ-

-ਭਾਰਤ-ਮਿਆਂਮਾਰ ਸਰਹੱਦ 'ਤੇ ਸੀ. ਆਰ. ਪੀ. ਐੱਫ, ਪੁਲਸ ਅਤੇ ਆਮ ਲੋਕਾਂ ਨੇ ਮਿਲ ਕੇ ਯੋਗ ਕੀਤਾ।

PunjabKesari

-ਹਿਮਾਲਿਆਂ ਦੇ ਪੋਸਟਿਡ ਭਾਰਤੀ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਬਰਫ 'ਚ ਅੰਤਰਾਰਾਸ਼ਟਰੀ ਯੋਗ ਦਿਵਸ ਮਨਾਇਆ।

PunjabKesari

-ਨੇਵੀ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਆਈ. ਐੱਨ. ਐੱਸ. ਸਿੰਧੂਦਵਾਜ ਪਣਡੁੱਬੀ 'ਤੇ ਯੋਗ ਕੀਤਾ।

PunjabKesari

-ਦਿੱਲੀ 'ਚ ਫਰਾਂਸੀਸੀ ਦੂਤਾਵਾਸ 'ਚ ਵੀ ਯੋਗ ਦਿਵਸ ਮਨਾਇਆ ਗਿਆ।

PunjabKesari

-ਮੁੰਬਈ ਡਾਕਯਾਰਡ 'ਤੇ ਨੇਵੀ ਦੇ Decommissioned INS Virat 'ਤੇ ਯੋਗ ਦਿਵਸ 'ਤੇ ਲੋਕਾਂ ਨੇ ਯੋਗ ਕੀਤਾ।

PunjabKesari

-ਸਿੱਕਮ 'ਚ ਆਈ. ਟੀ. ਬੀ. ਪੀ. ਦੇ ਜਵਾਨ 19,000 ਫੁੱਟ ਦੀ ਉਚਾਈ 'ਤੇ ਸਥਿਤ ਓਪੀ ਦਰਜ਼ਿਲਾ 'ਚ ਮਾਈਨਸ 15 ਡਿਗਰੀ ਦੇ ਤਾਪਮਾਨ 'ਚ ਯੋਗ ਕਰਦੇ ਨਜ਼ਰ ਆਏ।

PunjabKesari

-14,000 ਫੁੱਟ ਦੀ ਉਚਾਈ 'ਤੇ ਸਥਿਤ ਰੋਹਤਾਂਗ ਦੱਰੇ 'ਤੇ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਮਾਈਨਸ 10 ਡਿਗਰੀ ਤਾਪਮਾਨ 'ਚ ਯੋਗ ਕੀਤਾ ।

PunjabKesari

-ਨੇਪਾਲ 'ਚ ਜਨਕਪੁਰ 'ਚ ਜਾਨਕੀ ਮੰਦਰ ਦੇ ਬਾਹਰ ਭਾਰਤੀ ਦੂਤਾਵਾਸ ਦੁਆਰਾ ਆਯੋਜਿਤ ਯੋਗ ਦਿਵਸ ਪ੍ਰੋਗਰਾਮ 'ਚ ਸੈਕੜੇ ਲੋਕਾਂ ਨੇ ਯੋਗ ਕੀਤਾ।

PunjabKesari

-ਅਰੁਣਾਚਲ ਪ੍ਰਦੇਸ਼ 'ਚ ਆਈ. ਟੀ. ਬੀ. ਪੀ. ਦੀ 9ਵੀਂ ਬਟਾਲੀਅਨ ਨੇ ਲੋਹਿਤਪੁਰ ਦੇ ਨੇੜੇ ਤੇਜੂ 'ਚ ਸਥਿਤ ਦਿਗਾਰੂ ਨਦੀ 'ਚ ਯੋਗ ਕੀਤਾ ।

PunjabKesari

-ਅਰੁਣਾਚਲ ਪ੍ਰਦੇਸ਼ 'ਚ ਹੀ ਏ. ਟੀ. ਐੱਸ. ਲੋਹਿਤਪੁਰ ਦੇ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਅਨੋਖੇ ਤਰੀਕੇ ਨਾਲ ਆਪਣੇ ਕੁੱਤਿਆਂ ਅਤੇ ਘੋੜਿਆ ਨਾਲ ਯੋਗ ਕੀਤਾ।

PunjabKesari

-ਲੇਹ 'ਚ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਯੋਗ ਕੀਤਾ।

PunjabKesari


Iqbalkaur

Content Editor

Related News