ਮਹਿਲਾ ਦਿਵਸ : ਜਜ਼ਬੇ ਨੂੰ ਸਲਾਮ, ਦੋਵੇਂ ਹੱਥ ਗੁਆਉਣ ਦੇ ਬਾਵਜੂਦ ਨਹੀਂ ਮੰਨੀ ਹਾਰ
Monday, Mar 08, 2021 - 12:00 PM (IST)
ਮੁਰਾਦਾਬਾਦ- ਦੁਨੀਆ ਭਰ 'ਚ 8 ਮਾਰਚ ਨੂੰ ਮਹਿਲਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੇ ਪਿੱਛੇ ਦਾ ਮਕਸਦ ਵੱਖ-ਵੱਖ ਖੇਤਰਾਂ 'ਚ ਸਰਗਰਮ ਬੀਬੀਆਂ ਦੇ ਪ੍ਰਤੀ ਸਨਮਾਨ ਜਤਾਉਣਾ ਹੈ। ਇਸ ਖ਼ਾਸ ਮੌਕੇ ਬੀਬੀਆਂ ਦੇ ਸੰਘਰਸ਼ ਨਾਲ ਜੁੜੀਆਂ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਕਹਾਣੀ ਹੈ ਕਿ ਯੂ.ਪੀ. ਦੇ ਮੁਰਾਦਾਬਾਦ ਦੀ ਪ੍ਰਗਤੀ ਦੀ, ਜਿਸ ਨੇ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਹਾਰ ਨਹੀਂ ਮੰਨੀ ਅਤੇ ਅੱਗੇ ਵਧਦੀ ਗਈ। ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਪ੍ਰਗਤੀ ਆਤਮਨਿਰਭਰ ਹੈ।
ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਸਨ ਹੱਥ
ਮੁਰਾਦਾਬਾਦ ਦੀ ਪ੍ਰਗਤੀ ਪੂਰੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕਰ ਰਹੀ ਹੈ। ਪ੍ਰਗਤੀ ਨੇ 2010 'ਚ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਨਾਲ ਉਸ ਨੇ ਆਪਣੇ ਦੋਵੇਂ ਹੱਥ ਗੁਆ ਦਿੱਤੇ ਸਨ। ਇਸ ਤੋਂ ਬਾਅਦ ਵੀ ਉਹ ਨਾ ਸਿਰਫ਼ ਆਮ ਲੋਕਾਂ ਦੀ ਤਰ੍ਹਾਂ ਆਪਣੇ ਸਾਰੇ ਕੰਮ ਖ਼ੁਦ ਕਰਦੀਆਂ ਹਨ ਸਗੋਂ ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਉਂਦੀ ਵੀ ਹੈ। ਪ੍ਰਗਤੀ ਦੱਸਦੀ ਹੈ ਕਿ 2010 'ਚ ਕਰੰਟ ਲੱਗਣ ਕਾਰਨ ਉਸ ਦੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਸਨ। ਡਾਕਟਰਾਂ ਕੋਲ ਹੱਥ ਕਟਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ।
ਪ੍ਰਗਤੀ ਬੈਂਕ ਪ੍ਰੀਖਿਆਵਾਂ ਦੀ ਕਰ ਰਹੀ ਹੈ ਤਿਆਰੀ
ਦੱਸਣਯੋਗ ਹੈ ਕਿ ਇਸ ਘਟਨਾ ਦੇ ਬਾਅਦ ਵੀ ਪ੍ਰਗਤੀ ਨੇ ਹਾਰ ਨਹੀਂ ਮੰਨੀ। ਅੱਜ ਉਹ ਨਾ ਸਿਰਫ਼ ਆਪਣੇ ਹੱਥਾਂ ਨਾਲ ਲਿਖ ਪਾਉਂਦੀ ਹੈ ਸਗੋਂ ਮੋਬਾਇਲ ਅਤੇ ਲੈਪਟਾਪ ਵੀ ਬਹੁਤ ਆਸਾਨੀ ਨਾਲ ਚੱਲਾ ਲੈਂਦੀ ਹੈ। ਪ੍ਰਗਤੀ ਨੇ ਦੱਸਿਆ ਕਿ ਉਹ ਬੈਂਕ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਹੈ। ਆਪਣੇ ਖਰਚਿਆਂ ਅਤੇ ਪੜ੍ਹਾਈ ਲਈ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ।
ਗਰੀਬ ਬੱਚਿਆਂ ਨੂੰ ਪੜ੍ਹਾਉਂਦੀ ਹੈ ਪ੍ਰਗਤੀ
ਪ੍ਰਗਤੀ ਨੇ 10ਵੀਂ ਅਤੇ 12ਵੀਂ 'ਚ ਟਾਪ ਕੀਤਾ ਸੀ। ਇਸ ਤੋਂ ਬਾਅਦ ਗਰੈਜੂਏਸ਼ਨ 'ਚ ਵੀ ਟਾਪਰ ਰਹੀ। ਪ੍ਰਗਤੀ ਨੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ। ਉਹ ਇਲਾਕੇ ਦੇ ਗਰੀਬ ਬੱਚਿਆਂ ਨੂੰ ਆਪਣੇ ਘਰ ਹੀ ਪੜ੍ਹਾਉਂਦੀ ਹੈ। ਨਾਲ ਹੀ ਆਪਣੀ ਪੜ੍ਹਾਈ ਕਰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ