ਹਰਿਆਣਾ : ਨਕਲੀ ਕੈਂਸਰ ਰੋਕੂ ਇੰਜੈਕਸ਼ਨ ਵੇਚਣ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ

05/11/2023 9:39:11 AM

ਹਰਿਆਣਾ (ਭਾਸ਼ਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਦੇ ਖਾਧ ਅਤੇ ਡਰੱਗ ਪ੍ਰਸ਼ਾਸਨ (ਐੱਫ.ਡੀ.ਏ.) ਵਿਭਾਗ ਨੇ ਨਕਲੀ ਕੈਂਸਰ ਰੋਕੂ ਇੰਜੈਕਸ਼ਨ ਵੇਚਣ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵਿਜ ਨੇ ਇਕ ਬਿਆਨ 'ਚ ਕਿਹਾ ਕਿ ਇਸ ਮਾਮਲੇ 'ਚ ਹੁਣ ਤੱਕ ਇਕ ਵਿਦੇਸ਼ੀ ਨਾਗਰਿਕ ਸਮੇਤ ਚਾਰ ਦੋਸ਼ੀਆਂ ਨੂੰ ਇਕ ਨਸ਼ੀਲੇ ਪਦਾਰਥ ਕੰਟਰੋਲ ਅਧਿਕਾਰੀ ਨੇ ਗ੍ਰਿਫ਼ਤਾਰ ਕੀਤਾ ਹੈ।

PunjabKesari

ਮੰਤਰੀ ਅਨੁਸਾਰ 11 ਅਪ੍ਰੈਲ 2023 ਨੂੰ ਨਕਲੀ ਇੰਜੈਕਸ਼ਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ, ਇਸ ਦਾ ਅੰਤਰਰਾਸ਼ਟਰੀ ਪੱਧਰ 'ਤੇ ਵੰਡ ਕੀਤੀ ਜਾ ਰਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਡਬਲਿਊ.ਐੱਚ.ਓ. ਵਲੋਂ ਚੌਕਸ ਕੀਤੇ ਜਾਣ ਤੋਂ ਬਾਅਦ ਹਰਿਆਣਾ ਐੱਫ.ਡੀ.ਏ. ਨੇ 21 ਅਪ੍ਰੈਲ ਨੂੰ ਇਕ ਜਾਲ ਵਿਛਾਇਆ ਅਤੇ ਸੰਦੀਪ ਭੁਈ ਨਾਮ ਦੇ ਇਕ ਵਿਅਕਤੀ ਨੂੰ ਗੁਰੂਗ੍ਰਾਮ 'ਚ 'ਗਾਹਕਾਂ ਨੂੰ ਧੋਖਾ ਦੇਣ ਲਈ 2.50 ਲੱਖ ਰੁਪਏ ਦੇ ਸਮਾਨ ਬੈਚ ਨੰਬਰ ਅਤੇ ਨਿਰਮਾਤਾ ਲੇਬਲ ਨਾਲ ਨਕਲੀ ਇੰਜੈਕਸ਼ਨ ਵੇਚਣ' ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News