28 ਸਤੰਬਰ ਨੂੰ ਅਜਮੇਰ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ

09/03/2019 5:57:25 PM

ਅਜਮੇਰ (ਵਾਰਤਾ)— ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ 28 ਸਤੰਬਰ ਨੂੰ ਅਜਮੇਰ ਪਹੁੰਚੇਗਾ। ਨਗਰ ਕੀਰਤਨ ਦੇ ਅਜਮੇਰ ਪਹੁੰਚਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਸ੍ਰੀ ਗੁਰੂ ਸਿੰਘ ਸਭਾ ਅਜਮੇਰ ਦੇ ਬੁਲਾਰੇ ਸਰਦਾਰ ਵਰਣਦੀਪ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਬੀਤੀ 1 ਅਗਸਤ 2019 ਨੂੰ ਪਾਕਿਸਤਾਨ ਤੋਂ ਰਵਾਨਾ ਹੋਇਆ, ਜੋ ਕਿ ਭਾਰਤ ਦੇ 25 ਸੂਬਿਆਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅਜਮੇਰ ਪਹੁੰਚੇਗਾ। 
ਇਸ ਨਗਰ ਕੀਰਤਨ ਦਾ ਅਜਮੇਰ ਪਹੁੰਚਣ 'ਤੇ ਰਸਤੇ ਵਿਚ ਪੈਣ ਵਾਲੇ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਤੀਰਥਰਾਜ ਪੁਸ਼ਕਰ ਗੁਰਦੁਆਰਾ ਪਹੁੰਚੇਗਾ। ਉਨ੍ਹਾਂ ਨੇ ਦੱਸਿਆ ਕਿ ਨਗਰ ਕੀਰਤਨ ਰਾਤ ਪੁਸ਼ਕਰ ਵਿਚ ਹੀ ਠਹਿਰੇਗਾ ਅਤੇ ਅਗਲੇ ਦਿਨ 29 ਸਤੰਬਰ ਨੂੰ ਜੈਪੁਰ ਲਈ ਰਵਾਨਾ ਹੋਵੇਗਾ। ਨਗਰ ਕੀਰਤਨ ਅਜਮੇਰ ਆਉਣ ਤੋਂ ਪਹਿਲਾਂ ਕੋਟਾ ਵੀ ਪਹੁੰਚੇਗਾ, ਜਿੱਥੇ ਬਾਬਾ ਲੱਖਾ ਸਿੰਘ ਦੀ ਅਗਵਾਈ ਵਿਚ ਅਜਮੇਰ ਲਈ ਰਵਾਨਾ ਹੋਵੇਗਾ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਉਣ ਵਾਲੀ 12 ਨਵੰਬਰ ਨੂੰ ਹੈ।


Tanu

Content Editor

Related News