ਅਰਥ ਡੇਅ 2020 : ਕੋਰੋਨਾ ਨੂੰ ਹਰਾਉਣ ਲਈ ਕੰਮ ਕਰ ਰਹੇ ਸਾਰੇ ਲੋਕਾਂ ਦਾ ਧੰਨਵਾਦ : PM ਮੋਦੀ
Wednesday, Apr 22, 2020 - 10:28 AM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਕੌਮਾਂਤਰੀ 'ਅਰਥ ਡੇਅ' (ਧਰਤੀ ਦਿਵਸ) 'ਤੇ ਅਸੀਂ ਸਾਰੇ ਆਪਣੇ ਗ੍ਰਹਿ ਦਾ ਧੰਨਵਾਦ ਜ਼ਾਹਰ ਕਰਦੇ ਹਾਂ। ਆਓ ਅਸੀਂ ਸਿਹਤਮੰਦ ਅਤੇ ਖੁਸ਼ਹਾਲ ਧਰਤੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦਾ ਸੰਕਲਪ ਲਈਏ। ਕੋਰੋਨਾ ਨੂੰ ਹਰਾਉਣ ਲਈ ਕੰਮ ਕਰ ਰਹੇ ਸਾਰੇ ਲੋਕਾਂ ਦਾ ਧੰਨਵਾਦ।
ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਕੌਮਾਂਤਰੀ ਧਰਤੀ ਦਿਵਸ 'ਤੇ ਅਸੀਂ ਸਾਰੇ ਸਾਡੀ ਦੇਖਭਾਲ ਅਤੇ ਦਇਆ ਲਈ ਆਪਣੇ ਗ੍ਰਹਿ ਦਾ ਧੰਨਵਾਦ ਜ਼ਾਹਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਇਕ ਸਾਫ, ਤੰਦਰੁਸਤ ਅਤੇ ਵਧੇਰੇ ਖੁਸ਼ਹਾਲ ਗ੍ਰਹਿ ਦੀ ਦਿਸ਼ਾ 'ਚ ਕੰਮ ਕਰਨ ਦਾ ਸੰਕਲਪ ਲਈਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਨੂੰ ਹਰਾਉਣ ਲਈ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਾਰੇ ਲੋਕਾਂ ਦਾ ਧੰਨਵਾਦ।
ਦੱਸਣਯੋਗ ਹੈ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ (ਕੋਵਿਡ -19) ਮਹਾਮਾਰੀ ਨਾਲ ਜੂਝ ਰਿਹਾ ਹੈ। ਚੀਨ ਤੋਂ ਫੈਲੇ ਇਸ ਖਤਰਨਾਕ ਵਾਇਰਸ ਕਾਰਨ ਹੁਣ ਤਕ 640 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 19 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹਨ।