ਭਾਜਪਾ ਦਾ ਧਿਆਨ ਕੋਵਿਡ-19 ਨਾਲ ਨਜਿੱਠਣ ਦੀ ਬਜਾਏ ਯੂ.ਪੀ. ਦੀਆਂ ਚੋਣਾਂ ’ਤੇ: ਸ਼ਿਵ ਸੈਨਾ

05/27/2021 5:07:16 AM

ਮੁੰਬਈ - ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉੱਤਰ ਪ੍ਰਦੇਸ਼ ’ਚ ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ’ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ, ਜਿਸ ਕਾਰਨ ਉਸ ਦਾ ਪੂਰਾ ਧਿਆਨ ਕੋਵਿਡ-19 ਨਾਲ ਨਜਿੱਠਣ ਦੀ ਬਜਾਏ ਇਸ ਗੱਲ ’ਤੇ ਹੈ ਕਿ ਅਗਲੇ ਸਾਲ ਯੂ. ਪੀ. ’ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਕਿਵੇਂ ਜਿੱਤ ਹਾਸਲ ਕੀਤੀ ਜਾ ਸਕੇ।

ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਪ੍ਰਕਾਸ਼ਿਤ ਇਕ ਸੰਪਾਦਕੀ ’ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਤ ਹਾਸਲ ਕਰਨ ’ਚ ਨਾਕਾਮ ਰਹਿਣ ਪਿੱਛੋਂ ਭਾਜਪਾ ਦੀ ਲੀਡਰਸ਼ਿਪ ਨੇ ਆਪਣਾ ਧਿਆਨ ਯੂ. ਪੀ. ’ਤੇ ਕੇਂਦਰਿਤ ਕਰ ਦਿੱਤਾ ਹੈ। ਮਰਾਠੀ ਭਾਸ਼ਾ ਦੀ ਉਕਤ ਅਖਬਾਰ ’ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ‘ਮਿਸ਼ਨ ਉੱਤਰ ਪ੍ਰਦੇਸ਼’ ਉਤੇ ਚਰਚਾ ਕਰਨ ਲਈ ਇਕ ਬੈਠਕ ਕੀਤੀ।

ਅਖਬਾਰ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੰਝ ਲੱਗਦਾ ਹੈ ਕਿ ਦੇਸ਼ ਵਿਚ ਸਭ ਮੁੱਦੇ ਹੱਲ ਹੋ ਗਏ ਹਨ ਅਤੇ ਸਿਰਫ ਇਕ ਹੀ ਕੰਮ ਬਚਿਆ ਹੈ ਅਤੇ ਉਹ ਹੈ ਚੋਣਾਂ ਦਾ ਐਲਾਨ ਕਰਨਾ, ਲੜਣਾ ਅਤੇ ਜਿੱਤਣਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਸਦੀ ਲੋਕਰਾਜ ਵਿਚ ਚੋਣਾਂ ਅਹਿਮ ਹਨ ਪਰ ਕੀ ਮੌਜੂਦਾ ਹਾਲਾਤ ਵਿਚ ਚੋਣਾਂ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਜਾਣੀ ਚਾਹੀਦੀ ਹੈ? ਭਾਜਪਾ ਇਸੇ ’ਤੇ ਹੀ ਕੰਮ ਕਰ ਰਹੀ ਹੈ। ਆਸਾਮ, ਪੱਛਮੀ ਬੰਗਾਲ ਅਤੇ ਹੋਰਨਾਂ ਸੂਬਿਆਂ ’ਚ ਚੋਣਾਂ ਨੂੰ ਮੁਲਤਵੀ ਕਰਨ ਜਾਂ ਇਕ ਹੀ ਪੜਾਅ ’ਚ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਬੰਗਾਲ ’ਚ ਅੱਠ ਪੜਾਵਾਂ ’ਚ ਚੋਣਾਂ ਕਰਵਾਈਆਂ ਗਈਆਂ। ਇਸ ਕਾਰਨ ਕੋਰੋਨਾ ਫੈਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News