ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ
Thursday, Jul 18, 2024 - 11:01 AM (IST)
ਜਲੰਧਰ (ਬਿਊਰੋ) : ਇੰਸਟਾਗ੍ਰਾਮ 'ਤੇ ਆਪਣੀਆਂ ਟਰੈਵਲ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੀ ਅਨਵੀ ਕਾਮਦਾਰ ਦੀ ਮੌਤ ਹੋ ਗਈ ਹੈ। ਮੁੰਬਈ ਨੇੜੇ ਰਾਏਗੜ੍ਹ 'ਚ ਝਰਨੇ 'ਚ ਡਿੱਗਣ ਨਾਲ ਅਨਵੀ ਦੀ ਮੌਤ ਹੋ ਗਈ। ਅਨਵੀ ਨੂੰ ਘੁੰਮਣ-ਫਿਰਨ ਦਾ ਸ਼ੌਕ ਸੀ। ਉਸ ਨੇ ਇਸ ਜਨੂੰਨ ਨੂੰ ਆਪਣਾ ਕਰੀਅਰ ਬਣਾ ਲਿਆ ਸੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਏਗੜ੍ਹ 'ਚ ਕੁੰਭੇ ਫਾਲਸ ਦੀ ਖੂਬਸੂਰਤੀ ਨੂੰ ਕੈਮਰੇ 'ਚ ਕੈਦ ਕਰਦੇ ਸਮੇਂ ਅਨਵੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਉਸ ਦੀ ਮੌਤ ਹੋ ਗਈ। ਅਨਵੀ ਕਾਮਦਾਰ ਦੇ ਇੰਸਟਾਗ੍ਰਾਮ 'ਤੇ 2 ਲੱਖ 54 ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ।
ਇਹ ਖ਼ਬਰ ਵੀ ਪੜ੍ਹੋ - ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ
ਅਨਵੀ ਨੇ ਸੀ. ਏ. ਦੀ ਪੜ੍ਹਾਈ ਕੀਤੀ ਸੀ ਅਤੇ ਕੁਝ ਸਮਾਂ ਡੇਲੋਇਟ ਨਾਮ ਦੀ ਕੰਪਨੀ 'ਚ ਵੀ ਕੰਮ ਕੀਤਾ ਸੀ। ਮੁੰਬਈ ਦੀ ਰਹਿਣ ਵਾਲੀ ਅਨਵੀ ਕਾਮਦਾਰ ਮਾਨਸੂਨ ਦੌਰਾਨ ਕੁੰਭੇ ਫਾਲਸ ਦੀ ਸ਼ੂਟਿੰਗ ਕਰਨ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਨਵੀ ਕਾਮਦਾਰ ਰੀਲ ਚਲਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਹ ਹਾਦਸਾ ਰਾਏਗੜ੍ਹ ਨੇੜੇ ਕੁੰਭੇ ਫਾਲਜ਼ ਵਿਖੇ ਵਾਪਰਿਆ। ਅਨਵੀ 16 ਜੁਲਾਈ ਨੂੰ ਸੱਤ ਦੋਸਤਾਂ ਨਾਲ ਝਰਨੇ 'ਤੇ ਘੁੰਮਣ ਗਈ ਸੀ। ਇਸ ਯਾਤਰਾ ਨੇ ਦਰਦਨਾਕ ਮੋੜ ਲੈ ਲਿਆ। ਜਦੋਂ ਵੀਡੀਓ ਸ਼ੂਟ ਕਰਦੇ ਹੋਏ ਅਨਵੀ ਡੂੰਘੀ ਖੱਡ 'ਚ ਡਿੱਗ ਗਈ।
ਇਹ ਖ਼ਬਰ ਵੀ ਪੜ੍ਹੋ - ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ
ਜਾਣਕਾਰੀ ਮਿਲਣ ਤੋਂ ਬਚਾਅ ਟੀਮ ਮੌਕੇ 'ਤੇ ਪਹੁੰਚੀ। ਤੱਟ ਰੱਖਿਅਕ ਬਲਾਂ ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਸਟਾਫ ਤੋਂ ਵਾਧੂ ਸਹਾਇਤਾ ਮੰਗੀ ਗਈ ਸੀ ਪਰ ਅਨਵੀ ਨੂੰ ਬਚਾਇਆ ਨਹੀਂ ਜਾ ਸਕਿਆ। ਇੰਸਟਾਗ੍ਰਾਮ 'ਤੇ ਆਪਣੀ ਬਾਇਓ 'ਚ ਖੁਦ ਨੂੰ ਪੇਸ਼ ਕਰਦੇ ਹੋਏ ਅਨਵੀ ਨੇ ਲਿਖਿਆ ਹੈ 'ਟ੍ਰੈਵਲ ਡਿਟੈਕਟਿਵ'। ਅਨਵੀ ਨੂੰ ਘੁੰਮਣ-ਫਿਰਨ ਅਤੇ ਚੰਗੀਆਂ ਥਾਵਾਂ ਬਾਰੇ ਜਾਣਕਾਰੀ ਦੇਣ ਦਾ ਸ਼ੌਕ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।