ਭੈਣ ਨੂੰ ਇਨਸਾਫ਼ ਦਿਵਾਉਣ ਲਈ ਆਪੇ ਤੋਂ ਬਾਹਰ ਹੋਇਆ ‘ਦਾਰੋਗਾ’, ਵਰਦੀ ’ਚ ਹੀ ਸਹੁਰਿਆਂ ਨੂੰ ਮਾਰੇ ਲੱਤਾਂ-ਮੁੱਕੇ

Thursday, Nov 17, 2022 - 12:17 PM (IST)

ਭੈਣ ਨੂੰ ਇਨਸਾਫ਼ ਦਿਵਾਉਣ ਲਈ ਆਪੇ ਤੋਂ ਬਾਹਰ ਹੋਇਆ ‘ਦਾਰੋਗਾ’, ਵਰਦੀ ’ਚ ਹੀ ਸਹੁਰਿਆਂ ਨੂੰ ਮਾਰੇ ਲੱਤਾਂ-ਮੁੱਕੇ

ਪਟਨਾ- ਰਾਜਧਾਨੀ ਪਟਨਾ ’ਚ ਮਹਿਲਾ ਥਾਣਾ ਦੇ ਬਾਹਰ ਬੁੱਧਵਾਰ ਯਾਨੀ ਕਿ ਕੱਲ ਦੋ ਪਰਿਵਾਰ ਆਪਸ ’ਚ ਉਲਝ ਗਏ। ਦਾਰੋਗਾ ਨੇ ਥਾਣੇ ਦੇ ਬਾਹਰ ਭੈਣ ਦੇ ਸਹੁਰੇ ਪਰਿਵਾਰ ਦੀ ਜੰਮ ਕੇ ਕੁੱਟਮਾਰ ਕੀਤੀ। ਦਰਅਸਲ ਦੀਘਾ ਥਾਣਾ ਖੇਤਰ ਦੀ ਰਹਿਣ ਵਾਲੀ ਸੀਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਸੱਸ, ਸਹੁਰੇ, ਨਨਾਣ ਅਤੇ ਹੋਰ ਸਹੁਰੇ ਪੱਖ ਦੇ ਲੋਕਾਂ ਖ਼ਿਲਾਫ਼ ਕੁੱਟਮਾਰ ਅਤੇ ਤੰਗ-ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਹਿਲਾ ਥਾਣੇ ਦੀ ਪੁਲਸ ਨੇ ਬੁੱਧਵਾਰ ਨੂੰ ਦੋਹਾਂ ਪੱਖਾਂ ਨੂੰ ਮਾਮਲਾ ਸੁਲਝਾਉਣ ਲਈ ਬੁਲਾਇਆ ਸੀ। 

ਇਹ ਵੀ ਪੜ੍ਹੋ-  ਰੂਹ ਕੰਬਾਊ ਘਟਨਾ, ਸਕੂਲ ਫ਼ੀਸ ਨਾ ਭਰ ਸਕਣ ਕਾਰਨ ਪਿਓ ਨੇ ਦੋ ਧੀਆਂ ਸਣੇ ਗਲ਼ ਲਾਈ ਮੌਤ

ਮਾਮਲਾ ਦੀਘਾ ਥਾਣੇ ’ਚ ਦਰਜ ਹੋਇਆ ਸੀ, ਜਿਸ ਨੂੰ ਮਹਿਲਾ ਥਾਣੇ ’ਚ ਭੇਜਿਆ ਗਿਆ ਸੀ। ਔਰਤ ਦਾ ਦਾਰੋਗਾ ਭਰਾ ਪੰਕਜ ’ਚ ਵਰਦੀ ਦਾ ਰੋਬ ’ਚ ਸੀ। ਉਸ ਨੇ ਭੈਣ ਦੇ ਸਹੁਰੇ ਪਰਿਵਾਰ ’ਤੇ ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕੀਤੀ। ਦੀਘਾ ਤੋਂ ਔਰਤ ਦੇ ਦਾਰੋਗਾ ਭਰਾ ਪੰਕਜ ਕੁਮਾਰ ਵੀ ਥਾਣੇ ’ਚ ਕਾਊਂਸਲਿੰਗ ਲਈ ਆਏ ਸਨ। ਇਸ ਦੌਰਾਨ ਥਾਣੇ ਅੰਦਰ ਹੀ ਇਨ੍ਹਾਂ ਲੋਕਾਂ ਦੀ ਬਹਿਸ ਹੋ ਗਈ। ਕੁਝ ਹੀ ਦੇਰ ’ਚ ਦੋਹਾਂ ਪੱਖਾਂ ਦੇ 10 ਤੋਂ 15 ਲੋਕ ਥਾਣੇ ਤੋਂ ਬਾਹਰ ਨਿਕਲੇ ਅਤੇ ਇਨ੍ਹਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਕਰੀਬ 10 ਮਿੰਟ ਤੱਕ ਥਾਣੇ ਦੇ ਬਾਹਰ ਦੋਵੇਂ ਪੱਖ ਲੜਦੇ ਰਹੇ। ਵਰਦੀ ’ਚ ਆਏ ਦਾਰੋਗਾ ਪੰਕਜ ਨੇ ਭੈਣ ਦੇ ਸਹੁਰੇ ਪੱਖ ਦੇ ਲੋਕਾਂ ’ਤੇ ਲੱਤਾਂ-ਮੁੱਕੇ ਮਾਰੇ। 

ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ

ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਥਾਣੇ ਦੇ ਅੰਦਰ ਮੌਜੂਦ ਪੁਲਸ ਮੁਲਾਜ਼ਮਾਂ ਨੇ ਬਾਹਰ ਆ ਕੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਦੋਹਾਂ ਪੱਖਾਂ ਵਲੋਂ ਕਾਫੀ ਦੇਰ ਤੱਕ ਕੁੱਟਮਾਰ ਹੋਈ, ਜਿਸ ਤੋਂ ਬਾਅਦ ਗਰਦੀਬਾਗ ਥਾਣੇ ਦੀ ਪੁਲਸ ਪਹੁੰਚੀ ਅਤੇ ਦੋਵੇਂ ਪੱਖ ਦੇ ਲੋਕਾਂ ਨੂੰ ਥਾਣਾ ਲੈ ਕੇ ਗਈ। ਦਾਰੋਗਾ ਪੰਕਜ ਕੁਮਾਰ ਨੂੰ ਵੀ ਪੁਲਸ ਥਾਣੇ ਲੈ ਗਈ। 

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’


author

Tanu

Content Editor

Related News