INS ਵਿਕਰਾਂਤ ''ਤੇ ਰਾਫੇਲ-M ਦੀ ਸਫ਼ਲ ਲੈਂਡਿੰਗ ! 2029 ਤੋਂ ਸ਼ੁਰੂ ਹੋਵੇਗੀ ਡਿਲੀਵਰੀ
Tuesday, Nov 03, 2026 - 01:50 PM (IST)
ਨੈਸ਼ਨਲ ਡੈਸਕ- ਇੰਡੀਅਨ ਨੇਵੀ ਦੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ 'ਤੇ ਫਰੈਂਚ ਨੇਵੀ ਦੇ ਲੜਾਕੂ ਜਹਾਜ਼ ਰਾਫੇਲ-ਐੱਮ ਨੇ ਆਪਣੀ ਪਹਿਲੀ ਲੈਂਡਿੰਗ ਦਾ ਪ੍ਰੀਖਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤ ਨੇ ਨੇਵੀ ਲਈ 7.5 ਅਰਬ ਡਾਲਰ ਦੀ ਲਾਗਤ ਨਾਲ 26 ਰਾਫੇਲ ਜਹਾਜ਼ਾਂ, ਜਿਨ੍ਹਾਂ 'ਚ 22 ਰਾਫੇਲ-ਐੱਮ ਅਤੇ 4 ਟ੍ਰੇਨਰ ਜੈੱਟ ਸ਼ਾਮਲ ਹਨ, ਦਾ ਸਮਝੌਤਾ ਕੀਤਾ ਹੈ, ਜਿਨ੍ਹਾਂ ਦੀ ਡਿਲੀਵਰੀ 2029 ਤੋਂ ਸ਼ੁਰੂ ਹੋਵੇਗੀ।
ਗੋਆ ਦੇ 'ਸ਼ੋਰ ਬੇਸਡ ਟੈਸਟ ਫੈਸਿਲਿਟੀ' 'ਚ ਸਫ਼ਲ ਪ੍ਰੀਖਣਾਂ ਤੋਂ ਬਾਅਦ ਜਹਾਜ਼ ਨੂੰ ਸਮੁੰਦਰ 'ਚ ਤਾਇਨਾਤ INS ਵਿਕਰਾਂਤ 'ਤੇ ਉਤਾਰਿਆ ਗਿਆ। ਰਾਫੇਲ-ਐੱਮ ਦੇ ਵਿੰਗ ਫੋਲਡ ਨਾ ਹੋਣ ਕਾਰਨ INS ਵਿਕਰਾਂਤ ਦੀਆਂ ਲਿਫਟਾਂ 'ਚ ਜ਼ਰੂਰੀ ਤਕਨੀਕੀ ਬਦਲਾਅ ਕੀਤੇ ਜਾ ਰਹੇ ਹਨ। ਇਸ ਡੀਲ ਤਹਿਤ ਟਾਟਾ ਐਡਵਾਂਸਡ ਸਿਸਟਮਜ਼ ਭਾਰਤ 'ਚ ਹੀ ਰਾਫੇਲ ਦੇ ਫਿਊਜ਼ਲਾਜ ਦਾ ਨਿਰਮਾਣ ਕਰੇਗੀ, ਜਿਸ ਨਾਲ ਇਹ ਭਾਰਤ ਦਾ ਡਿਫੈਂਸ 'ਚ ਮੇਕ ਇਨ ਇੰਡੀਆ ਮੁਹਿੰਮ 'ਚ ਵੱਡਾ ਕਦਮ ਹੋਵੇਗਾ।
