ਪਣਡੁੱਬੀ ਨੂੰ ਤਬਾਹ ਕਰਨ ਵਾਲਾ ਆਈ.ਐੱਨ.ਐੱਸ. ਕਿਲਤਾਨ ਸਮੁੰਦਰੀ ਫੌਜ ਵਿਚ ਸ਼ਾਮਲ

10/17/2017 12:06:34 AM

ਵਿਸ਼ਾਖਾਪਟਨਮ (ਭਾਸ਼ਾ)— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਸ਼ਮਣਾਂ ਦੀ ਪਣਡੁੱਬੀ ਨੂੰ ਤਬਾਹ ਕਰਨ ਵਾਲੇ ਦੇਸ਼ ਵਿਚ ਹੀ ਬਣੇ ਸਟੀਲਥ ਕਰਵੇਟ ਆਈ. ਐੱਨ. ਐੱਸ. ਕਿਲਤਾਨ ਨੂੰ ਅੱਜ ਇਥੇ ਪੂਰਬੀ ਸਮੁੰਦਰੀ ਫੌਜ ਕਮਾਨ ਵਿਚ ਜਹਾਜ਼ੀ ਬੇੜੇ ਵਿਚ ਸ਼ਾਮਲ ਕੀਤਾ। ਇਕ ਅਧਿਕਾਰਿਤ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਹੋਣ ਵਾਲੇ ਸ਼ਿਵਾਲਿਕ ਸ਼੍ਰੇਣੀ, ਕੋਲਕਾਤਾ ਸ਼੍ਰੇਣੀ ਅਤੇ ਐੱਨ. ਐੱਨ. ਐੱਸ. ਕਮੋਰਤਾ ਅਤੇ ਆਈ. ਐੱਨ. ਐੱਸ. ਕਦਮਟ ਦੇ ਬਾਅਦ ਇਸ ਸ੍ਰੇਣੀ ਦਾ ਤੀਸਰਾ ਕਿਲਤਾਨ ਨਵਾਂ ਸਵਦੇਸ਼ੀ ਜੰਗੀ ਬੇੜਾ ਹੈ। ਇਹ ਭਾਰਤ ਦਾ ਪਹਿਲਾ ਮੁੱਖ ਜੰਗੀ ਬੇੜਾ ਹੈ ਜੋ ਕਾਰਬਨ ਫਾਈਬਰ ਨਾਲ ਬਣਿਆ ਹੈ।
ਸਮੁੰਦਰੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ, ਸਾਬਕਾ ਸਮੁੰਦਰੀ ਫੌਜ ਕਮਾਨ ਦੇ ਲੈੱਗ ਆਫਿਸਰ ਕਮਾਂਡਿੰਗ-ਇਨ-ਚੀਫ ਐੱਚ. ਐੱਸ. ਬਿਸ਼ਟ ਅਤੇ ਹੋਰ ਸੀਨੀਅਰ ਅਧਿਕਾਰੀ ਇਥੇ ਸਮੁੰਦਰੀ ਫੌਜ ਡਕ ਯਾਰਡ ਵਿਚ ਹੋਏ ਪ੍ਰੋਗਰਾਮ 'ਚ ਸ਼ਾਮਲ ਹੋਏ। ਸੀਤਾਰਮਨ ਨੇ ਇਸ ਮੌਕੇ 'ਤੇ ਕਿਹਾ, ''ਆਈ. ਐੱਨ. ਐੱਸ. ਕਿਲਤਾਨ ਸਾਡੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਅਤੇ ਕਿਉਂਕਿ ਇਹ ਪੂਰੀ ਤਰ੍ਹਾਂ ਇੱਥੇ ਬਣਿਆ ਹੈ ਤਾਂ ਇਹ ਸਾਡੇ 'ਮੇਕ ਇਨ ਇੰਡੀਆ' ਪ੍ਰੋਗਰਾਮ ਵਿਚ ਚਮਕਦਾ ਬੇੜਾ ਹੋਵੇਗਾ।'' ਇਹ ਪਣਡੁੱਬੀਆਂ ਨੂੰ ਆਸਾਨੀ ਨਾਲ ਤਬਾਹ ਕਰ ਸਕਦਾ ਹੈ। ਰਿਪੋਰਟ ਮੁਤਾਬਕ ਇਸ ਜੰਗੀ ਬੇੜੇ ਦਾ ਭਾਰ 3500 ਟਨ ਹੈ ਅਤੇ ਇਹ 109 ਮੀਟਰ ਲੰਬਾ ਹੈ। ਇਸ ਵਿਚ 4 ਡੀਜ਼ਲ ਇੰਜਣ ਲੱਗੇ ਹੋਏ ਹਨ। ਆਧੁਨਿਕ ਹਥਿਆਰ ਅਤੇ ਸੈਂਸਰ ਨਾਲ ਲੈਸ ਜੰਗੀ ਬੇੜਾ 4500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦਾ ਹੈ।


Related News