ਹਰਿਆਣਾ ਵਿਧਾਨਸਭਾ ਚੋਣਾਂ ਲਈ ਇਸ ਦਿਨ ਉਮੀਦਵਾਰਾਂ ਦੇ ਨਾਂ ਐਲਾਨ ਕਰੇਗੀ ਇਨੈਲੋ

09/26/2019 2:22:13 PM

ਕੈਥਲ—ਚੌਧਰੀ ਦੇਵੀਲਾਲ ਦੇ 106ਵੇਂ ਜਨਮ ਦਿਨ 'ਤੇ ਇਨੈਲੋ ਨੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ 'ਚ ਇਨੈਲੋ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਇਨੈਲੋ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਵੀ ਸ਼ਿਰਕਤ ਕੀਤੀ ਅਤੇ ਮੰਚ 'ਤੇ ਐਲਾਨ ਕਰ ਦਿੱਤਾ ਕਿ ਇਨੈਲੋ ਮਹਾਤਮਾ ਗਾਂਧੀ ਦੇ ਜਨਮਦਿਨ ਭਾਵ 2 ਅਕਤੂਬਰ ਨੂੰ ਉਮੀਦਵਾਰਾਂ ਦੇ ਨਾਂ ਐਲਾਨ ਕਰੇਗੀ।ਇਸ ਦੇ ਨਾਲ ਹੀ ਇਨੈਲੋ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਦਾ ਵੀ ਦਾਅਵਾ ਕੀਤਾ। ਚੌਟਾਲਾ ਨੇ ਇਹ ਵੀ ਕਿਹਾ ਹੈ ਕਿ ਸਿਰਫ ਉਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਂ ਉਸ ਵਿਧਾਨ ਸਭਾ ਖੇਤਰਾਂ ਦੇ ਵਰਕਰਾਂ ਵੱਲੋਂ ਪਾਰਟੀ ਨੂੰ ਭੇਜੇ ਜਾਣਗੇ।

ਚੌਧਰੀ ਓਮ ਪ੍ਰਕਾਸ਼ ਚੌਟਾਲਾ ਤੋਂ ਪਹਿਲਾਂ ਅਭੈ ਸਿੰਘ ਚੌਟਾਲਾ ਨੇ ਚੌਧਰੀ ਦੇਵੀਲਾਲ ਦੀ ਸਮਾਜ ਕਲਿਆਣ ਦੀਆਂ ਨੀਤੀਆਂ ਨੂੰ ਯਾਦ ਕਰਦੇ ਹੋਏ ਇਹ ਐਲਾਨ ਕੀਤਾ ਕਿ ਕਿਸਾਨਾਂ ਨੂੰ ਤਰੁੰਤ ਰਾਹਤ ਦੇਣ ਲਈ ਸਾਰੇ ਕਿਸਾਨਾਂ ਦੇ 10 ਲੱਖ ਰੁਪਏ ਤੱਕ ਕਰਜ਼ਾਂ ਮਾਫ ਕਰ ਦਿੱਤਾ ਜਾਵੇਗਾ। ਇਹ ਯੋਜਨਾ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ 'ਤੇ ਵੀ ਲਾਗੂ ਹੋਵੇਗੀ ਤਾਂ ਕਿ ਸਮਾਜ ਦਾ ਬਹੁਤ ਵੱਡਾ ਵਰਗ ਕਰਜ਼ੇ ਦੀ ਸਮੱਸਿਆ ਤੋਂ ਮੁਕਤ ਹੋ ਸਕੇ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਪ੍ਰੇਰਣਾ ਵੀ ਇਸ ਸੂਬੇ ਅਤੇ ਸਮੁੱਚੇ ਦੇਸ਼ ਨੂੰ ਚੌਧਰੀ ਦੇਵੀਲਾਲ ਤੋਂ ਹੀ ਪ੍ਰਾਪਤ ਹੋਈ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪ੍ਰੋਗਰਾਮ 'ਚ ਚੌਟਾਲਾ ਪਰਿਵਾਰ ਇੱਕਠੇ ਨਜ਼ਰ ਨਹੀਂ ਆਏ।


Iqbalkaur

Content Editor

Related News