ਭਾਜਪਾ ਨੇਤਾ ਦੀ ਸ਼ਹਿ ’ਚ ਵਿਕ ਰਿਹਾ ਚਿੱਟਾ: ਅਭੈ ਚੌਟਾਲਾ

Friday, Dec 20, 2019 - 09:50 AM (IST)

ਭਾਜਪਾ ਨੇਤਾ ਦੀ ਸ਼ਹਿ ’ਚ ਵਿਕ ਰਿਹਾ ਚਿੱਟਾ: ਅਭੈ ਚੌਟਾਲਾ

ਸਿਰਸਾ–ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਸਿਰਸਾ ਜ਼ਿਲੇ 'ਚ ਇਕ ਭਾਜਪਾ ਨੇਤਾ ਦੀ ਸ਼ਹਿ ’ਚ ਚਿੱਟੇ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਇਹ ਮੁੱਦਾ ਉਨ੍ਹਾਂ ਨੇ ਵਿਧਾਨ ਸਭਾ 'ਚ ਉਠਾਇਆ ਸੀ ਅਤੇ ਸੀ.ਐੱਮ. ਮਨੋਹਰ ਲਾਲ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਕਾਰਣ ਨੌਜਵਾਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ।

ਦੱਸ ਦੇਈਏ ਕਿ ਵੀਰਵਾਰ ਨੂੰ ਏਲਨਾਬਾਦ ਹਲਕੇ ਦੇ ਦੋ ਦਿਨਾਂ ਦੌਰੇ ਦੌਰਾਨ ਪਿੰਡ ਚਾਹਰਵਾਲਾ 'ਚ ਰਾਮਸਵਰੂਪ ਬੈਨੀਵਾਲ ਦੀ ਰਿਹਾਇਸ਼ ਤੇ ਇਕ ਨਿਊਜ਼ ਏਜੰਸੀ ਨਾਲ ਗੱਲ ਬਾਤ ਕਰ ਰਹੇ ਸੀ। 


author

Iqbalkaur

Content Editor

Related News