ਹਾਂਸੀ ''ਚ ਇਨੈਲੋ ਦੀ ਹੋਵੇਗੀ ਇਤਿਹਾਸਿਕ ਰੈਲੀ

02/28/2019 4:26:52 PM

ਸਿਰਸਾ-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨੇਤਾ ਅਭੈ ਚੌਟਾਲਾ ਨੇ ਦਾਅਵਾ ਕੀਤਾ ਹੈ ਕਿ ਹਾਂਸੀ 'ਚ 1 ਮਾਰਚ ਨੂੰ ਪਾਰਟੀ ਦੀ ਹੋਣ ਵਾਲੀ ਸੂਬਾ ਪੱਧਰੀ ਰੈਲੀ ਸ਼ਾਨਦਾਰ ਅਤੇ ਇਤਿਹਾਸਿਕ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਨੇ ਅੱਜ ਇੱਥੇ ਆਪਣੇ ਆਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਰੈਲੀ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਲੱਖਾਂ ਦੀ ਗਿਣਤੀ 'ਚ ਲੋਕ ਭਾਗ ਲੈਣਗੇ। 

ਇਸ ਰੈਲੀ ਦੀ ਪ੍ਰਸਿੱਧੀ ਦਾ ਪਤਾ ਇਸ ਗੱਲ ਤੋਂ ਲਗਾਇਆ ਜਾਂਦਾ ਹੈ ਕਿ ਇਕੱਲੇ ਸਿਰਸਾ ਜ਼ਿਲੇ ਤੋਂ 20 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਰੈਲੀ 'ਚ ਸ਼ਿਰਕਤ ਕਰਨਗੇ। ਸੂਬੇ ਭਰ ਦੀ ਜਨਤਾ ਇਨੈਲੋ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਤੋਂ ਬੇਹੱਦ ਪਿਆਰ, ਪ੍ਰੇਮ ਅਤੇ ਸ਼ਰਧਾ ਰੱਖਦੀ ਹੈ। ਸ਼੍ਰੀ ਚੌਟਾਲਾ ਨੇ ਭਾਜਪਾ ਸਰਕਰਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਭਾਜਪਾ ਨੇਤਾਵਾਂ ਨੇ ਕਿਸਾਨਾਂ ਨੂੰ ਖੁਸ਼ਹਾਲੀ ਦੇ ਲਈ ਸਵਾਮੀਨਾਥਨ ਕਮਿਸ਼ਨਰ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਉਹ ਰਿਪੋਰਟ ਲਾਗੂ ਨਹੀਂ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਕਿਸਾਨਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਸੀਲਿੰਗ ਲਗਾਈ ਜਾ ਰਹੀ ਹੈ। 

ਇਨੈਲੋ ਨੇਤਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ 'ਚ ਤੇਲੰਗਾਨਾ ਸੂਬੇ ਦੀ ਤਰਜ 'ਤੇ 10 ਹਜ਼ਾਰ ਰੁਪਏ ਹਰ ਸਾਲ ਕਿਸਾਨਾਂ ਨੂੰ ਦੇਣ ਲਈ ਮੰਗ ਚੁੱਕੀ ਸੀ ਪਰ ਸਰਕਾਰ ਨੇ ਇਸ ਨੂੰ ਅਣਦੇਖਾ ਕਰ ਦਿੱਤਾ। ਕਿਸਾਨਾਂ ਨੂੰ ਕਦੀ ਨਮੀ ਦੇ ਨਾਂ 'ਤੇ ਕਦੀ ਗੁਣਵੱਤਾ 'ਚ ਕਮੀ ਦੇ ਨਾਂ 'ਤੇ ਲੁੱਟਿਆ ਗਿਆ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਦੀਆਂ ਯੋਜਨਾਵਾਂ ਸਰਕਾਰ ਬਣਾਉਂਦੀ ਰਹੀ ਹੈ। ਸਰਕਾਰ ਨੇ ਹੁਣ ਅਤੇ ਪਿਛਲੇ ਬਜਟ 'ਚ ਐੱਲ. ਵਾਈ. ਐੱਲ. ਨਹਿਰ ਦੇ ਨਿਰਮਾਣੇ ਲਈ 100 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਨਾ ਹੀ ਕਦੀ ਇਸ ਨਹਿਰ 'ਤੇ ਇਕ ਰੁਪਇਆ ਖਰਚ ਕੀਤਾ ਗਿਆ ਅਤੇ ਨਾ ਹੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਗਿਆ। 

ਹਾਂਸੀ 'ਚ ਇਨੈਲੋ ਦੀ ਅਗਵਾਈ 'ਚ ਸੂਬੇ ਦੀ ਜਨਤਾ ਇੱਕਠੀ ਹੋ ਕੇ ਭਾਜਪਾ ਸਰਕਾਰ ਦੇ ਖਿਲਾਫ ਫਤਵਾਂ ਕਰੇਗੀ। ਅੱਜ ਸੂਬੇ ਦਾ ਹਰ ਵਰਗ ਇਸ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਵਪਾਰੀ ਵਰਗ ਜੀ. ਐੱਸ. ਟੀ. ਤੋਂ ਵੀ ਪ੍ਰਭਾਵਿਤ ਹੋਏ ਹਨ ਅਤੇ ਗੈਸਟ ਟੀਚਰਸ ਨੂੰ ਲੈ ਕੇ ਪੇਸ਼ ਕੀਤਾ ਬਿੱਲ ਵੀ ਅਧੂਰਾ ਹੈ।


Iqbalkaur

Content Editor

Related News