ਇਨੈਲੋ ਨੇ ਕੀਤੀਆਂ ਹਰਿਆਣਾ ਦੇ ਜ਼ਿਲ੍ਹਾ ਕਨਵੀਨਰਾਂ ਦੀਆਂ ਨਿਯੁਕਤੀਆਂ
Wednesday, Aug 05, 2020 - 05:56 PM (IST)

ਹਰਿਆਣਾ- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਤੇ ਚੌਧਰੀ ਅਭੈ ਸਿੰਘ ਚੌਟਾਲਾ ਨਾਲ ਸਲਾਹ ਕਰ ਕੇ ਪਾਰਟੀ ਦੇ ਵਪਾਰ ਸੈੱਲ ਦੇ ਪ੍ਰਦੇਸ਼ ਕਨਵੀਨਰ ਸਤੀਸ਼ ਜੈਨ ਨੇ ਜ਼ਿਲ੍ਹਾ ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।
ਪਾਰਟੀ ਵਲੋਂ ਇੱਥੇ ਜਾਰੀ ਇਕ ਬਿਆਨ ਅਨੁਸਾਰ ਰਾਮਕਰਨ ਸ਼ਰਮਾ ਨੂੰ ਜੀਂਦ, ਆਨੰਦ ਸਾਂਗਵਾਨ-ਭਿਵਾਨੀ, ਤਰਸੇਮ ਗੋਇਲ-ਹਿਸਾਰ, ਰਾਜਕੁਮਾਰ ਮਿੱਤਲ-ਫਤਿਹਾਬਾਦ, ਦੀਪਕ ਆਰੀਆ-ਅੰਬਾਲਾ, ਰਣਬੀਰ ਸਿੰਘ ਦੇਸ਼ਵਾਲ-ਪਾਨੀਪਤ, ਸਤਪਾਲ ਗੋਇਲ-ਸੋਨੀਪਤ, ਰਮੇਸ਼ ਗਰਗ-ਗੁਰੂਗ੍ਰਾਮ, ਵਿਸ਼ਨੂੰ ਸੂਦ-ਫਰੀਦਾਬਾਦ, ਸੁਭਾਸ਼ ਚੌਧਰੀ-ਮਹੇਂਦਰਗੜ੍ਹ, ਰਾਜਿੰਦਰ ਬਜਾਜ-ਯਮੁਨਾਨਗਰ, ਨਿਤਿਨ ਜੈਨ-ਪਲਵਲ, ਵਿਸ਼ਨੂੰ ਸਿੰਗਲਾ-ਮੇਵਾਤ, ਸ਼ੁਭਮ ਜੈਨ-ਰੋਹਤਕ, ਗੁਰੂਦਿਆਲ ਮੇਹਤਾ-ਸਿਰਸਾ, ਨਿਤਿਨ ਗੋਇਲ-ਕੁਰੂਕੁਸ਼ੇਤਰ, ਪ੍ਰਦੀਪ ਕੌਸ਼ਲ-ਪੰਚਕੂਲਾ, ਯੋਗੇਸ਼ ਜੈਨ-ਰੇਵਾੜੀ, ਨਰੇਂਦਰ-ਕੈਥਲ, ਰਾਜ ਗੁਪਤਾ-ਝੱਜਰ, ਲਕਸ਼ਮਣ ਸਵਾਮੀ-ਦਾਦਰੀ ਅਤੇ ਕਰਨਾਲ ਜ਼ਿਲ੍ਹੇ 'ਚ ਰਾਜੇਂਦਰ ਜੈਨ ਦੀ ਨਿਯੁਕਤੀ ਕੀਤੀ ਗਈ ਹੈ।