ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ
Friday, Oct 27, 2023 - 06:09 PM (IST)
ਨਵੀਂ ਦਿੱਲੀ (ਭਾਸ਼ਾ) - ਗੰਢੇ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 57 ਫ਼ੀਸਦੀ ਵਧ ਕੇ 47 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ਤੋਂ ਬਾਅਦ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰ ਨੇ ਸ਼ੁੱਕਰਵਾਰ ਨੂੰ ਪ੍ਰਚੂਨ ਬਾਜ਼ਾਰਾਂ 'ਚ 25 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ 'ਤੇ 'ਬਫਰ ਸਟਾਕ' ਤੋਂ ਗੰਢੇ ਦੀ ਵਿਕਰੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ, ਇੱਕ ਸਾਲ ਪਹਿਲਾਂ ਇਸੇ ਅਰਸੇ ਦੌਰਾਨ ਗੰਢੇ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 30 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਸ਼ੁੱਕਰਵਾਰ ਨੂੰ 47 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਇਹ ਵੀ ਪੜ੍ਹੋ - ਹੁਣ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਨਹੀਂ ਲਾ ਸਕਣਗੀਆਂ ਚੂਨਾ, ‘ਡਾਰਕ ਪੈਟਰਨ’ ’ਤੇ ਸ਼ਿਕੰਜਾ ਕੱਸੇਗੀ ਸਰਕਾਰ
ਅੰਕੜਿਆਂ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਗੰਢੇ ਦੀ ਪ੍ਰਚੂਨ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ 30 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਪੀਟੀਆਈ ਨੂੰ ਦੱਸਿਆ, "ਅਸੀਂ ਅਗਸਤ ਦੇ ਅੱਧ ਤੋਂ 'ਬਫਰ ਸਟਾਕ' ਤੋਂ ਗੰਢੇ ਦੀ ਸਪਲਾਈ ਕਰ ਰਹੇ ਹਾਂ ਅਤੇ ਅਸੀਂ ਕੀਮਤਾਂ ਵਿੱਚ ਹੋਰ ਵਾਧੇ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਪ੍ਰਚੂਨ ਵਿਕਰੀ ਵਿੱਚ ਵਾਧਾ ਕਰ ਰਹੇ ਹਾਂ।" ਮੰਤਰਾਲੇ ਦੇ ਅਨੁਸਾਰ, ਜਿਨ੍ਹਾਂ ਰਾਜਾਂ 'ਚ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ, ਉੱਥੇ ਥੋਕ ਅਤੇ ਪ੍ਰਚੂਨ ਬਾਜ਼ਾਰਾਂ 'ਚ ਗੰਢੇ ਦੀ ਸਪਲਾਈ 'ਬਫਰ ਸਟਾਕ' ਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - Dream11 ਸਣੇ ਆਨਲਾਈਨ ਗੇਮਿੰਗ ਕੰਪਨੀਆਂ ’ਚ ਦਹਿਸ਼ਤ, ਸਰਕਾਰ ਨੇ ਭੇਜਿਆ 1 ਲੱਖ ਕਰੋੜ ਦਾ GST ਨੋਟਿਸ
ਅਗਸਤ ਦੇ ਅੱਧ ਤੋਂ ਲੈ ਕੇ 22 ਰਾਜਾਂ ਵਿੱਚ 'ਬਫਰ ਸਟਾਕ' ਤੋਂ ਲਗਭਗ 1.7 ਲੱਖ ਟਨ ਗੰਢੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕੀਤੇ ਗਏ। ਪ੍ਰਚੂਨ ਬਾਜ਼ਾਰਾਂ ਵਿੱਚ, 'ਬਫਰ ਸਟਾਕ' ਤੋਂ ਗੰਢਿਆਂ ਨੂੰ ਦੋ ਸਹਿਕਾਰੀ ਸੰਸਥਾਵਾਂ, ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ ਆਫ ਇੰਡੀਆ (ਐਨਸੀਸੀਐਫ) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਦੁਕਾਨਾਂ ਅਤੇ ਵਾਹਨਾਂ ਰਾਹੀਂ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ 'ਤੇ ਵੇਚਿਆ ਜਾ ਰਿਹਾ ਹੈ। ਦਿੱਲੀ 'ਚ ਵੀ 'ਬਫਰ ਸਟਾਕ' ਤੋਂ ਗੰਢੇ ਉਸੇ ਰਿਆਇਤੀ ਦਰ 'ਤੇ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਸਮ ਨਾਲ ਸਬੰਧਤ ਕਾਰਨਾਂ ਕਰਕੇ ਸਾਉਣੀ ਗੰਢੇ ਦੀ ਬਿਜਾਈ ਵਿੱਚ ਦੇਰੀ ਨਾਲ ਫ਼ਸਲ ਘੱਟ ਹੋਈ ਅਤੇ ਫ਼ਸਲ ਦੀ ਆਮਦ ਵਿੱਚ ਦੇਰੀ ਹੋਈ। ਅਧਿਕਾਰੀ ਨੇ ਕਿਹਾ ਕਿ ਸਾਉਣੀ ਦੇ ਤਾਜ਼ੇ ਗੰਢਿਆਂ ਦੀ ਆਮਦ ਹੁਣ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਸਟੋਰ ਕੀਤੇ ਹਾੜੀ ਦੇ ਗੰਢਿਆਂ ਦੀ ਘਾਟ ਅਤੇ ਸਾਉਣੀ ਦੇ ਗੰਢਿਆਂ ਦੀ ਆਮਦ ਵਿੱਚ ਦੇਰੀ ਕਾਰਨ ਸਪਲਾਈ ਦੀ ਸਥਿਤੀ ਮਾੜੀ ਹੈ, ਜਿਸ ਦੇ ਨਤੀਜੇ ਵਜੋਂ ਥੋਕ ਅਤੇ ਪ੍ਰਚੂਨ ਦੋਵਾਂ ਬਾਜ਼ਾਰਾਂ ਵਿੱਚ ਕੀਮਤਾਂ ਵਧ ਰਹੀਆਂ ਹਨ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚਾਲੂ ਸਾਲ 2023-24 ਵਿੱਚ ਗੰਢੇ ਲਈ ‘ਬਫਰ ਸਟਾਕ’ ਦੁੱਗਣਾ ਕਰ ਦਿੱਤਾ ਹੈ। ਇਸ ਨਾਲ ਘਰੇਲੂ ਉਪਲਬਧਤਾ ਵਿੱਚ ਸੁਧਾਰ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਧਦੀਆਂ ਕੀਮਤਾਂ ਨੂੰ ਰੋਕਿਆ ਜਾ ਸਕੇਗਾ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਵਿੱਤੀ ਸਾਲ 2023-24 ਲਈ NCCF ਅਤੇ NAFED ਰਾਹੀਂ ਪੰਜ ਲੱਖ ਟਨ ਦਾ 'ਬਫਰ ਸਟਾਕ' ਰੱਖਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋ ਲੱਖ ਟਨ ਵਾਧੂ ਗੰਢੇ ਦੀ ਖਰੀਦ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8