ਜੰਮੂ ਕਸ਼ਮੀਰ ''ਚ ਨਵੀਂ ਸਰਕਾਰ ਲਈ ਮਹਿੰਗਾਈ ਤੇ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ : ਫਾਰੂਕ

Wednesday, Oct 09, 2024 - 04:39 PM (IST)

ਜੰਮੂ ਕਸ਼ਮੀਰ ''ਚ ਨਵੀਂ ਸਰਕਾਰ ਲਈ ਮਹਿੰਗਾਈ ਤੇ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ : ਫਾਰੂਕ

ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਨਵੀਂ ਸਰਕਾਰ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਅਤੇ ਬੇਰੁਜ਼ਗਾਰੀ ਹੈ। ਡਾ. ਅਬਦੁੱਲਾ ਨੇ ਸ਼੍ਰੀਨਗਰ 'ਚ ਆਪਣੇ ਗੁਪਕਾਰ ਵਿਕਾਸ 'ਤੇ ਕਿਹਾ,''ਮੈਨੂੰ ਉਨ੍ਹਾਂ ਲੋਕਂ ਤੋਂ ਬਹੁਤ ਡਰ ਹੈ, ਜਿਨ੍ਹਾਂ ਨੇ ਸਾਨੂੰ ਵੋਟ ਦਿੱਤਾ ਅਤੇ ਭਰੋਸਾ ਕੀਤਾ। ਭਗਵਾਨ ਸਾਨੂੰ ਉਸ ਭਰੋਸੇ ਨੂੰ ਸਾਬਿਤ ਕਰਨ 'ਚ ਮਦਦ ਕਰਨ।''

ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਚੁਣੌਤੀਆਂ ਹਨ ਅਤੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਅਤੇ ਲੋਕਾਂ ਦਰਮਿਆਨ ਜ਼ਬਰਦਸਤ ਬੇਰੁਜ਼ਗਾਰੀ ਦਾ ਦੁੱਖ ਹੈ। ਉਨ੍ਹਾਂ ਕਿਹਾ,''ਸਾਡੇ ਬੱਚੇ ਸਿੱਖਿਅਤ ਹਨ ਪਰ ਬੇਰੁਜ਼ਗਾਰ ਹਨ... ਸਾਨੂੰ ਉਨ੍ਹਾਂ ਨੂੰ ਰੁਜ਼ਗਾਰ ਦੇਣਾ ਹੋਵੇਗਾ।'' ਉਨ੍ਹਾਂ ਜ਼ੋਰ ਦਿੱਤਾ ਕਿ ਜੰਮੂ ਕਸ਼ਮੀਰ ਦੇ 2 ਖੇਤਰਾਂ ਦਰਮਿਆਨ ਪੈਦਾ ਹੋਏ ਮਤਭੇਦਾਂ ਨੂੰ ਘੱਟ ਕਰਨਾ ਹੋਵੇਗਾ। ਡਾ. ਅਬਦੁੱਲਾ ਨੇ ਕਿਹਾ,''ਅਸੀਂ ਕਸ਼ਮੀਰ ਅਤੇ ਜੰਮੂ ਦੇ ਲੋਕਾਂ ਵਿਚਾਲੇ ਅੰਤਰ ਨਹੀਂ ਕਰਾਂਗੇ, ਭਾਵੇਂ ਹੀ ਉਨ੍ਹਾਂ ਨੇ ਸਾਡੇ ਪੱਖ 'ਚ ਵੋਟ ਨਾ ਦਿੱਤਾ ਹੋਵੇ। ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਵੀ ਸਾਡਾ ਕਰੱਤਵ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News