3 ਸਾਲਾਂ ''ਚ ਸਰਹੱਦ ਪਾਰ ਘੁਸਪੈਠ ਦੀਆਂ 398 ਘਟਨਾਵਾਂ ਹੋਈਆਂ, 126 ਘੁਸਪੈਠੀ ਮਾਰੇ ਗਏ

Tuesday, Jul 16, 2019 - 04:32 PM (IST)

3 ਸਾਲਾਂ ''ਚ ਸਰਹੱਦ ਪਾਰ ਘੁਸਪੈਠ ਦੀਆਂ 398 ਘਟਨਾਵਾਂ ਹੋਈਆਂ, 126 ਘੁਸਪੈਠੀ ਮਾਰੇ ਗਏ

ਨਵੀਂ ਦਿੱਲੀ— ਅੱਤਵਾਦ ਨਾਲ ਜੰਗ ਲੜ ਰਹੇ ਜੰਮੂ-ਕਸ਼ਮੀਰ 'ਚ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ 963 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਵਲੋਂ ਲੋਕ ਸਭਾ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 2016 ਤੋਂ 2018 ਦੌਰਾਨ ਸਰਹੱਦ ਪਾਰ ਤੋਂ ਘੁਸਪੈਠ ਦੇ ਮਾਮਲਿਆਂ 'ਚ ਵੀ ਕਮੀ ਆਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਲੋਕ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,''ਸੁਰੱਖਿਆ ਫੋਰਸਾਂ ਦੇ ਸੰਗਠਿਤ ਅਤੇ ਠੋਸ ਕੋਸ਼ਿਸ਼ਾਂ ਨਾਲ ਜੰਮੂ-ਕਸ਼ਮੀਰ 'ਚ 2014 ਤੋਂ 2019 ਦੌਰਾਨ 963 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ। ਹਾਲਾਂਕਿ ਅੱਤਵਾਦ ਵਿਰੋਧ ਇਨ੍ਹਾਂ ਮੁਹਿੰਮਾਂ ਦੌਰਾਨ ਸਾਡੇ 413 ਸੁਰੱਖਿਆ ਕਰਮਚਾਰੀਆਂ ਨੂੰ ਵੀ ਸ਼ਹਾਦਤ ਦੇਣੀ ਪਈ ਹੈ।''

3 ਸਾਲਾਂ 'ਚ 126 ਘੁਸਪੈਠੀਏ ਮਾਰੇ ਗਏ
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਮੰਗਲਵਾਰ ਨੂੰ ਦੱਸਿਆ ਕਿ ਸਾਲ 2016 ਤੋਂ 2018 ਦਰਮਿਆਨ ਸਰਹੱਦ ਪਾਰ ਘੁਸਪੈਠ ਦੀਆਂ 398 ਘਟਨਾਵਾਂ ਹੋਈਆਂ ਅਤੇ ਇਨ੍ਹਾਂ 'ਚੋਂ 126 ਘੁਸਪੈਠੀ ਮਾਰੇ ਗਏ। ਲੋਕ ਸਭਾ 'ਚ ਨਿਸ਼ੀਕਾਂਤ ਦੁਬੇ ਦੇ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰੈੱਡੀ ਨੇ ਇਹ ਵੀ ਕਿਹਾ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਦੌਰਾਨ ਇਨ੍ਹਾਂ 3 ਸਾਲਾਂ 'ਚ 27 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਅਤੇ 49 ਜਵਾਨ ਜ਼ਖਮੀ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਸਾਲ 2016 'ਚ ਸਰਹੱਦ ਪਾਰ ਘੁਸਪੈਠ ਦੀਆਂ 1119, ਸਾਲ 2017 'ਚ 136 ਅਤੇ ਸਾਲ 2018 'ਚ 143 ਘਟਨਾਵਾਂ ਹੋਈਆਂ। ਰੈੱਡੀ ਨੇ ਕਿਹਾ ਕਿ ਘੁਸਪੈਠ ਨੂੰ ਅਸਫ਼ਲ ਕਰਨ ਦੌਰਾਨ 4 ਘੁਸਪੈਠੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।


author

DIsha

Content Editor

Related News