ਜੰਮੂ ਕਸ਼ਮੀਰ : ਉੜੀ ''ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਹਥਿਆਰ ਬਰਾਮਦ

Saturday, Dec 03, 2022 - 10:34 AM (IST)

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਫ਼ੌਜ ਅਤੇ ਪੁਲਸ ਨੇ ਅਸਫ਼ਲ ਕਰ ਦਿੱਤਾ। ਪੁਲਸ ਨੇ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਹਨ।ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੁਲਸ ਨੇ ਕਿਹਾ ਕਿ ਉੜੀ ਦੇ ਰੇਵਾਂਡ ਨਾਲਾ ਇਲਾਕੇ 'ਚ ਘੁਸਪੈਠ ਅਤੇ ਹਥਿਆਰਾਂ ਦੀ ਤਸਕਰੀ ਦੀ ਸੂਚਨਾ ਮਿਲਣ 'ਤੇ ਫ਼ੌਜ ਦੀ 8 ਰਾਸ਼ਟਰੀ ਰਾਈਫ਼ਲ (ਆਰ.ਆਰ.) ਅਤੇ ਪੁਲਸ ਨੇ ਸ਼ੁੱਕਰਵਾਰ ਸਵੇਰੇ ਨੂੰ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ। ਪੁਲਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਦੌਰਾਨ ਉਨ੍ਹਾਂ ਨੂੰ 2 ਮੈਗਜ਼ੀਨ ਅਤੇ 117 ਰਾਊਂਡ ਗੋਲਾ ਬਾਰੂਦ ਨਾਲ 2 ਏ.ਕੇ.-74 ਰਾਈਫਲ, 2 ਮੈਗਜ਼ੀਨ ਨਾਲ 2 ਚੀਨੀ ਪਿਸਤੌਲ ਅਤੇ ਸ਼ੱਕੀ ਪਾਬੰਦੀਸ਼ੁਦਾ ਸਮੱਗਰੀ ਦੇ 10 ਸੀਲਬੰਦ ਪੈਕੇਟ ਮਿਲੇ।


DIsha

Content Editor

Related News