ਸਿੰਧੂ ਜਲ ਸੰਧੀ ਦੁਨੀਆ ਦੇ ਪਵਿੱਤਰ ਸਮਝੌਤਿਆਂ 'ਚੋਂ ਇਕ, ਪਾਕਿ ਪਾ ਰਿਹੈ ਅੜਿੱਕੇ: ਗਜੇਂਦਰ ਸ਼ੇਖਾਵਤ

Saturday, Apr 22, 2023 - 12:50 PM (IST)

ਨਵੀਂ ਦਿੱਲੀ- ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੰਧੂ ਨਦੀ ਜਲ ਸੰਧੀ ਦੁਨੀਆ ਦੇ ਸਭ ਤੋਂ ਪਵਿੱਤਰ ਸਮਝੌਤਿਆਂ 'ਚੋਂ ਇਕ ਹੈ, ਪਰ ਪਾਕਿਸਤਾਨ ਵੱਲੋਂ ਬੇਬੁਨਿਆਦ ਅਤੇ ਤੱਥਹੀਣ ਗੱਲਾਂ ਕਰ ਕੇ ਇਸ ਦੇ ਪ੍ਰਾਜੈਕਟਾਂ 'ਚ ਵਿਘਨ ਪਾਇਆ ਜਾ ਰਿਹਾ ਹੈ। ਜਦਕਿ ਪਾਕਿਸਤਾਨ ਵੱਲੋਂ ਸਿੱਧੀਆਂ ਤਿੰਨ ਜੰਗਾਂ ਥੋਪਣ ਦੇ ਬਾਵਜੂਦ ਭਾਰਤ ਨੇ ਹਮੇਸ਼ਾ ਇਸ ਸੰਧੀ ਦਾ ਸਨਮਾਨ ਕੀਤਾ ਹੈ। ਸ਼ੇਖਾਵਤ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਇਹ ਗੱਲ ਆਖੀ। ਮੰਤਰੀ ਨੇ ਕਿਹਾ ਕਿ ਸਿੰਧੂ ਨਦੀ ਜਲ ਸੰਧੀ 'ਚ ਭਾਰਤ ਦੇ ਅਧਿਕਾਰ ਖੇਤਰ 'ਚ ਕਈ ਵਿਸ਼ੇ ਹਨ, ਜਿਸ 'ਚ ਪਣ-ਬਿਜਲੀ ਪੈਦਾ ਕਰਨ ਲਈ ਪ੍ਰਾਜੈਕਟ ਬਣਾਉਣਾ ਵੀ ਸ਼ਾਮਲ ਹੈ ਅਤੇ ਭਾਰਤ ਸੰਧੀ ਮੁਤਾਬਕ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ- ਵਾਟਰ ਸੈੱਸ 'ਤੇ ਪੰਜਾਬ-ਹਰਿਆਣਾ ਦੇ ਵਿਰੋਧ ਮਗਰੋਂ ਕੇਂਦਰ ਨੇ ਹਿਮਾਚਲ ਨੂੰ ਦਿੱਤਾ ਝਟਕਾ

ਜਲ ਸ਼ਕਤੀ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਵਿਸ਼ਵ ਬੈਂਕ ਦੇ ਸਾਹਮਣੇ ਬੇਬੁਨਿਆਦ ਅਤੇ ਤੱਥਹੀਣ ਗੱਲਾਂ 'ਤੇ ਕੁਝ ਵਾਦ ਦਾਇਰ ਕੀਤੇ ਤਾਂ ਜੋ ਅਜਿਹੇ ਪ੍ਰਾਜੈਕਟਾਂ 'ਤੇ ਭਾਰਤ ਜੋ ਕੰਮ ਕਰ ਰਿਹਾ ਹੈ, ਉਸ 'ਚ ਰੁਕਾਵਟ ਪੈਦਾ ਕਰ ਸਕੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਕਿਸਤਾਨ ਨੇ ਕੌਮਾਂਤਰੀ ਅਦਾਲਤ (ICJ) 'ਚ ਵੀ ਇਸ ਤਰ੍ਹਾਂ ਦੇ ਕੇਸ ਦਾਇਰ ਕੀਤੇ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਤਰਾਜ਼ ਪੇਸ਼ ਕੀਤਾ ਗਿਆ ਸੀ ਕਿ ਦੋ ਵੱਖ-ਵੱਖ ਥਾਵਾਂ 'ਤੇ ਦੋ ਸਮਾਨਾਂਤਰ ਪ੍ਰਕਿਰਿਆਵਾਂ ਨਹੀਂ ਚੱਲ ਸਕਦੀਆਂ ਅਤੇ ਭਾਰਤ ਦਾ ਇਹ ਇਤਰਾਜ਼ ਸੰਧੀ ਮੁਤਾਬਕ ਹੈ। ਸ਼ੇਖਾਵਤ ਨੇ ਕਿਹਾ ਕਿ ਜੇਕਰ ਦੋ ਸਮਾਨਾਂਤਰ ਪ੍ਰਕਿਰਿਆਵਾਂ ਚੱਲ ਰਹੀਆਂ ਹਨ ਤਾਂ ਪਹਿਲਾਂ ਇਸ ਮਾਮਲੇ 'ਤੇ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ ਅਤੇ ਰੁਖ਼ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਜੋ ਹੋਰ ਗੱਲਾਂ 'ਤੇ ਵਿਚਾਰ ਕੀਤਾ ਜਾਣਾ ਸਕੇ।

ਇਹ ਵੀ ਪੜ੍ਹੋ-  ਪੁੱਤ ਨੂੰ ਬਚਾਉਣ ਲਈ ਮਾਂ ਤੇ ਛੋਟੇ ਭੈਣ-ਭਰਾ ਨੇ ਖੂਹ 'ਚ ਮਾਰੀ ਛਾਲ, ਚਾਰਾਂ ਦੀ ਮੌਤ

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ 9 ਸਾਲ ਦੀ ਗੱਲਬਾਤ ਤੋਂ ਬਾਅਦ 1960 'ਚ ਇਸ ਸੰਧੀ 'ਤੇ ਦਸਤਖ਼ਤ ਕੀਤੇ ਸਨ। ਵਿਸ਼ਵ ਬੈਂਕ ਵੀ ਇਸ ਸੰਧੀ ਦੇ ਦਸਤਖਤਕਾਰਾਂ 'ਚੋਂ ਇਕ ਸੀ। ਭਾਰਤ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ 'ਚ ਸੋਧ ਲਈ 25 ਜਨਵਰੀ 2023 ਨੂੰ ਪਾਕਿਸਤਾਨ ਨੂੰ ਨੋਟਿਸ ਭੇਜਿਆ ਸੀ। ਇਸ ਸੰਧੀ ਮੁਤਾਬਕ ਕੁਝ ਅਪਵਾਦਾਂ ਨੂੰ ਛੱਡ ਕੇ ਭਾਰਤ ਪੂਰਬੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਬਿਨਾਂ ਕਿਸੇ ਪਾਬੰਦੀ ਦੇ ਕਰ ਸਕਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਦੇ ਜਵਾਬ ਵਿਚ 3 ਅਪ੍ਰੈਲ ਨੂੰ ਇਕ ਚਿੱਠੀ ਭੇਜੀ ਸੀ। ਦੂਜੇ ਪਾਸੇ ਸਿੰਧੂ ਜਲ ਸੰਧੀ (IWT) ਦੀ ਸਟੀਅਰਿੰਗ ਕਮੇਟੀ ਦੀ ਹਾਲ ਹੀ 'ਚ ਮੀਟਿੰਗ ਹੋਈ, ਜਿਸ 'ਚ ਸੰਧੀ ਸਬੰਧੀ ਚੱਲ ਰਹੀ ਸੋਧ ਪ੍ਰਕਿਰਿਆ ਦੀ ਸਮੀਖਿਆ ਕੀਤੀ ਗਈ। ਸਟੀਅਰਿੰਗ ਕਮੇਟੀ ਦੀ ਮੀਟਿੰਗ ਜਲ ਸਰੋਤ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਅਤੇ ਇਸ ਵਿਚ ਵਿਦੇਸ਼ ਸਕੱਤਰ ਵਿਨੈ ਕਵਾਤਰਾ ਅਤੇ ਦੋਵਾਂ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਇਹ ਵੀ ਪੜ੍ਹੋ- ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ ਦੀ ਨਮਾਜ਼, ਇਕ-ਦੂਜੇ ਨੂੰ ਗਲ਼ ਲਾ ਕਿਹਾ- 'ਈਦ ਮੁਬਾਰਕ'

ਭਾਰਤ ਨਾਲ ਸਬੰਧਤ ਵਿਵਸਥਾਵਾਂ ਤਹਿਤ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ਦਾ ਇਸਤੇਮਾਲ ਟਰਾਂਸਪੋਰਟ, ਬਿਜਲੀ ਅਤੇ ਖੇਤੀਬਾੜੀ ਲਈ ਕਰਨ ਦਾ ਭਾਰਤ ਨੂੰ ਅਧਿਕਾਰ ਦਿੱਤਾ ਗਿਆ। ਸਮਝਿਆ ਜਾਂਦਾ ਹੈ ਕਿ ਕਿਸ਼ਨਗੰਗਾ ਅਤੇ ਰਾਤਲੇ ਪਣਬਿਜਲੀ ਪ੍ਰਾਜੈਕਟਾਂ ਨਾਲ ਜੁੜੇ ਮੁੱਦੇ 'ਤੇ ਮਤਭੇਦਾਂ ਨੂੰ ਸੁਲਝਾਉਣ ਲਈ ਗੁਆਂਢੀ ਦੇਸ਼ ਆਪਣੇ ਸਟੈਂਡ 'ਤੇ ਕਾਇਮ ਰਹਿਣ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਸਿੰਧੂ ਜਲ ਸੰਧੀ ਦੀ ਧਾਰਾ 12(3) ਦੇ ਉਪਬੰਧਾਂ ਤਹਿਤ ਭੇਜਿਆ ਗਿਆ ਹੈ।


 


Tanu

Content Editor

Related News