ਟ੍ਰੈਫਿਕ ਸਿਗਨਲ ’ਤੇ ਨੱਚਦੇ ਹੋਏ ਵੀਡੀਓ ਬਣਾਉਣਾ ਪਿਆ ਮਹਿੰਗਾ, ਕੁੜੀ ਖਿਲਾਫ ਮਾਮਲਾ ਦਰਜ
Friday, Sep 17, 2021 - 11:13 AM (IST)
ਇੰਦੌਰ, (ਭਾਸ਼ਾ)– ਮੱਧ ਪ੍ਰਦੇਸ਼ ’ਚ ਇੰਦੌਰ ਦੇ ਇਕ ਰੁੱਝੇ ਚੁਰਾਹੇ ਦੇ ਟ੍ਰੈਫਿਕ ਸਿਗਨਲ ’ਤੇ ਇਕ ਲੜਕੀ ਦੇ ਨੱਚਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਲੜਕੀ ਸ਼੍ਰੇਆ ਕਾਲੜਾ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 290 (ਜਨਤਕ ਸਥਾਨ ’ਤੇ ਪ੍ਰੇਸ਼ਾਨੀ ਪੈਦਾ ਕਰਨ ਵਾਲਾ ਕੰਮ ਕਰਨ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲੇ ਦੇ ਤੂਲ ਫੜਨ ਤੋਂ ਬਾਅਦ ਕਾਲੜਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਸਫਾਈ ਦਿੱਤੀ ਹੈ। ਲੜਕੀ ਨੇ ਕਿਹਾ ਕਿ ਵੀਡੀਓ ਬਣਾਉਣ ਦੇ ਪਿੱਛੇ ਮੇਰਾ ਮੁੱਖ ਮਕਸਦ ਆਵਾਜਾਈ ਦੇ ਇਸ ਨਿਯਮ ਬਾਰੇ ਜਾਗਰੂਕਤਾ ਫੈਲਾਉਣਾ ਸੀ ਕਿ ਲਾਲ ਬੱਤੀ ਦੇ ਸਮੇਂ ਚਾਲਕ ਟ੍ਰੈਫਿਕ ਸਿਗਨਲ ’ਤੇ ਨਿਯਤ ਸਥਾਨ ’ਤੇ ਰੁਕਣ ਤਾਂ ਕਿ ਪੈਦਲ ਚੱਲ ਰਹੇ ਲੋਕ ਆਸਾਨੀ ਨਾਲ ਸੜਕ ਪਾਰ ਕਰ ਸਕਣ।