ਹੁਣ ਇੱਕ ਫੋਨ ਕਰਨ 'ਤੇ ਬਜ਼ੁਰਗ ਸਿੱਖਾਂ ਨੂੰ ਮਿਲੇਗਾ ਮੁਫਤ ਗੁਰੂ ਕਾ ਲੰਗਰ

9/20/2019 12:58:30 PM

ਇੰਦੌਰ—ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਹੁਣ ਸਿੱਖ ਸਮਾਜ ਦੇ ਬਜ਼ੁਰਗਾਂ ਕੋਲ ਗੁਰੂ ਕਾ ਲੰਗਰ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ ਸਿੱਖ ਸਮਾਜ ਦੀ ਸਭ ਤੋਂ ਉੱਚੀ ਸੰਸਥਾ ਸ਼੍ਰੀ ਗੁਰੂ ਸਿੰਘ ਸਭਾ ਨੇ ਕੀਤੀ ਹੈ। ਗੁਰੂ ਕੇ ਲੰਗਰ ਲਈ ਉਨ੍ਹਾਂ ਨੂੰ ਸਿਰਫ ਇੱਕ ਫੋਨ ਗੁਰੂ ਸਿੰਘ ਸਭਾ ਦੇ ਗੁਰਦੁਆਰਾ ਇਮਲੀ ਸਾਹਿਬ ਸਥਿਤ ਦਫਤਰ 'ਚ ਕਰਨੀ ਹੋਵੇਗੀ। ਸੇਵਾਦਾਰ ਲੰਗਰ ਲੈ ਕੇ ਸੰਬੰਧਿਤ ਵਿਅਕਤੀ ਦੇ ਕੋਲ ਪਹੁੰਚ ਜਾਵੇਗਾ। ਇਸ ਸੇਵਾ ਦਾ ਮੁਫਤ ਲਾਭ 55 ਸਾਲਾ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਨਾਗਰਿਕ ਰੋਜ਼ ਲੈ ਸਕਣਗੇ। ਗੁਰੂ ਸਿੰਘ ਸਭਾ ਦੇ ਪ੍ਰਚਾਰ ਮੁਖੀ ਦਵਿੰਦਰ ਸਿੰਘ ਗਾਂਧੀ ਦਾ ਕਹਿਣਾ ਹੈ ਕਿ ਦੇਸ਼ 'ਚ ਸਿੱਖ ਸਮਾਜ 'ਚ ਇਸ ਤਰ੍ਹਾਂ ਦੀ ਪਹਿਲੀ ਸੇਵਾ ਹੋਵੇਗੀ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੀ ਯਾਦਗਾਰੀ 'ਚ ਸਿੱਖ ਸਮਾਜ ਵੱਲੋਂ ਬਜ਼ੁਰਗਾਂ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਸ਼ਹਿਰ 'ਚ ਸਮਾਜ ਦੀ ਆਬਾਦੀ ਲਗਭਗ 70,000 ਹੈ। ਇਸ 'ਚੋਂ 20,000 ਲੋਕ ਅਜਿਹੇ ਹਨ, ਜੋ ਬਜ਼ੁਰਗ ਨਾਗਰਿਕਾਂ ਦੀ ਸ਼੍ਰੇਣੀ 'ਚ ਆਉਂਦੇ ਹਨ। ਇਹ ਸੇਵਾ ਖਾਸਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ, ਜੋ ਕਈ ਕਾਰਨਾਂ ਕਰਕੇ ਆਰਥਿਕ ਜਾਂ ਸਰੀਰਕ ਰੂਪ 'ਚ ਅਸਮਰੱਥ ਹਨ।

ਇੰਤਜ਼ਾਮ-
-ਮੱਧ ਪ੍ਰਦੇਸ਼ ਦੇ ਇੰਦੌਰ 'ਚ ਵੀ ਸ਼੍ਰੀ ਗੁਰੂ ਸਿੰਘ ਸਭਾ ਦੀ ਪਹਿਲ
-55 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਸਹੂਲਤ

ਇਸ ਲਈ ਸ਼ੁਰੂ ਕੀਤੀ ਸੇਵਾ-
-ਸਮਾਜ 'ਚ ਅਜਿਹੇ ਬਜ਼ੁਰਗ ਹਨ, ਜਿਨ੍ਹਾਂ ਦੇ ਬੱਚੇ ਸ਼ਹਿਰ ਤੋਂ ਬਾਹਰ ਨੌਕਰੀ ਕਰਦੇ ਹਨ। ਘਰ 'ਚ ਇਕੱਲੇ ਮਾਤਾ-ਪਿਤਾ ਰਹਿੰਦੇ ਹਨ। ਉਨ੍ਹਾਂ ਦੇ ਭੋਜਨ ਸੰਬੰਧੀ ਸਮੱਸਿਆ ਖਤਮ ਹੋਵੇਗੀ।
-ਇਸ ਯੋਜਨਾ ਦਾ ਲਾਭ ਉਹ ਬਜ਼ੁਰਗ ਵੀ ਉਠਾ ਸਕਦੇ ਹਨ ਜੋ ਘਰ ਪਰਿਵਾਰ 'ਚ ਨਜ਼ਰਅੰਦਾਜ਼ ਕੀਤੇ ਗਏ ਹਨ।
-ਕਈ ਬਜ਼ੁਰਗ ਸਰੀਰਕ ਰੂਪ 'ਚ ਅਸਮਰੱਥ ਹਨ, ਜਿਨ੍ਹਾਂ ਨੂੰ ਗੁਰਦੁਆਰੇ ਆਉਣਾ-ਜਾਣਾ ਔਖਾ ਹੁੰਦਾ ਹੈ। ਹੁਣ ਉਨ੍ਹਾਂ ਕੋਲ ਗੁਰੂ ਕਾ ਲੰਗਰ ਟਿਫਨ ਸੇਵਾ ਰਾਹੀਂ ਪਹੁੰਚ ਸਕੇਗਾ।
-ਸ਼ਹਿਰ 'ਚ 35 ਗੁਰਦੁਆਰੇ ਹਨ, ਜਿਨ੍ਹਾਂ 'ਚੋਂ 7 ਗੁਰਦੁਆਰਿਆਂ 'ਚ ਬਿਨਾਂ ਭੇਦਭਾਵ ਦੇ 24 ਘੰਟੇ ਗੁਰੂ ਦਾ ਲੰਗਰ ਚੱਲਦਾ ਹੈ।


Iqbalkaur

Edited By Iqbalkaur