ਸੋਸ਼ਲ ਮੀਡੀਆ ਜ਼ਰੀਏ ਮੁੰਡੇ-ਕੁੜੀਆਂ ਨੂੰ ਮਿਲਿਆ ਪੱਬ ''ਚ ਆਉਣ ਦਾ ਸੱਦਾ, ਜਦੋਂ ਰੇਡ ਪਈ ਤਾਂ...
Sunday, Sep 20, 2015 - 04:22 PM (IST)
ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਇਕ ਪੱਬ ''ਤੇ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ 100 ਤੋਂ ਵਧ ਜੋੜੇ ਇੰਤਰਾਜ਼ਯੋਗ ਹਾਲਤ ਵਿਚ ਫੜੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਜ਼ਿਲਾ ਕਲੈਕਟਰ ਪੀ. ਨਰਹਰੀ ਦੇ ਨਿਰਦੇਸ਼ ''ਤੇ ਜ਼ਿਲਾ ਪ੍ਰਸ਼ਾਸਨ, ਫੂਡ ਵਿਭਾਗ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਦੀ ਦੇਰ ਰਾਤ ਛਾਪੇਮਾਰੀ ਕੀਤੀ, ਜਿਸ ਵਿਚ 100 ਤੋਂ ਵਧ ਨੌਜਵਾਨ ਕੁੜੀਆਂ, ਮੁੰਡਿਆਂ ਨੂੰ ਨਸ਼ੇ ਦੀ ਹਾਲਤ ਵਿਚ ਇੰਤਰਾਜ਼ਯੋਗ ਹਾਲਤ ''ਚ ਫੜਿਆ ਗਿਆ।
ਕਾਰਵਾਈ ਦੌਰਾਨ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਪਾਰਟੀ ਲਈ ਪੱਬ ਸੋਸ਼ਲ ਮੀਡੀਆ ਜ਼ਰੀਏ ਮੁੰਡੇ-ਕੁੜੀਆਂ ਨੂੰ ਸੱਦਾ ਦਿੰਦਾ ਸੀ। ਡਿਵੀਜ਼ਨਲ ਮੈਜਿਸਟ੍ਰੇਟ ਡੀ. ਕੇ. ਨਾਗੇਂਦਰ ਨੇ ਦੱਸਿਆ ਕਿ ਵਿਜੇ ਨਗਰ ਥਾਣਾ ਖੇਤਰ ਵਿਚ ਸਥਿਤ ਪੱਬ ਵਿਚ ਦੇਰ ਰਾਤ ਸ਼ਰਾਬ ਪਰੋਸੇ ਜਾਣ ਦੀ ਸੂਚਨਾ ''ਤੇ ਇਹ ਕਾਰਵਾਈ ਕੀਤੀ ਗਈ। ਫੜੇ ਗਏ ਜੋੜਿਆਂ ਵਿਰੁੱਧ ਕਾਰਵਾਈ ਕੀਤੀ ਗਈ। ਉੱਥੇ ਹੀ ਤੈਅ ਸਮੇਂ ਸੀਮਾ ਤੋਂ ਬਾਅਦ ਸ਼ਰਾਬ ਪਰੋਸੇ ਜਾਣ ਦੇ ਮਾਮਲੇ ਵਿਚ ਆਬਕਾਰੀ ਵਿਭਾਗ ਵਲੋਂ ਪੱਬ ''ਤੇ ਵੀ ਕਾਰਵਾਈ ਕੀਤੀ ਗਈ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।