ਇੰਦੌਰ ''ਚ ਬੇਕਾਬੂ ਹੋਇਆ ਇਨਫੈਕਸ਼ਨ, 20 ਦਿਨਾਂ ''ਚ 4 ਤੋਂ 900 ਹੋਏ ਕੋਰੋਨਾ ਮਰੀਜ਼

04/23/2020 3:52:59 PM

ਇੰਦੌਰ- ਸਭ ਤੋਂ ਵਧ ਕੋਰੋਨਾ ਮਾਮਲਿਆਂ ਲਈ ਚਰਚਾ 'ਚ ਰਹੇ ਇੰਦੌਰ ਤੋਂ ਬੁਰੀ ਖਬਰ ਹੈ। ਇੱਥੇ 20 ਦਿਨਾਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4 ਤੋਂ ਵਧ ਕੇ 900 ਤੱਕ ਪਹੁੰਚ ਗਈ। ਕੇਂਦਰ ਸਰਕਾਰ ਦੀ ਟੀਮ ਇਹ ਜਾਂਚ ਕਰਨ ਪਹੁੰਚੀ ਹੈ ਕਿ ਕੋਰੋਨਾ ਦੇ ਇਸ ਬੇਕਾਬੂ ਫੈਲਾਅ ਦਾ ਆਖਰ ਕਾਰਨ ਕੀ ਹੈ। ਕੇਂਦਰੀ ਟੀਮ ਨੇ ਜਾਂਚ 'ਚ ਪਾਇਆ ਹੈ ਕਿ ਲਾਕਡਾਊਨ ਦੀ ਸਖਤੀ ਨਾਲ ਪਾਲਣਾ ਨਾ ਹੋਣਾ ਹੀ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਦਾ ਮੁੱਖ ਕਾਰਨ ਹੈ। ਪ੍ਰਸ਼ਾਸਨ ਪ੍ਰਭਾਵੀ ਰੂਪ ਨਾਲ ਲੋਕਾਂ ਨੂੰ ਘਰਾਂ 'ਚ ਰੋਕ ਨਹੀਂ ਸਕਿਆ।

ਕੇਂਦਰੀ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੰਦੌਰ ਦੇ ਲੋਕਾਂ ਨੇ ਸੋਚਿਆ ਨਹੀਂ ਸੀ ਕਿ ਇੱਥੇ ਕੋਰੋਨਾ ਫੈਲ ਸਕਦਾ ਹੈ। ਉਨਾਂ ਨੂੰ ਸਭ ਤੋਂ ਸਾਫ਼ ਸ਼ਹਿਰ 'ਚ ਹੋਣ ਕਾਰਨ ਇਹ ਵਿਸ਼ਵਾਸ ਸੀ, ਇਸ ਲਈ ਉਨਾਂ ਦਾ ਰਵੱਈਆ ਕਾਫੀ ਢਿੱਲਾ ਰਿਹਾ। ਲਾਕਡਾਊਨ ਦੇ ਬਾਵਜੂਦ ਲੋਕ ਗਲੀਆਂ 'ਚ ਸਨ ਅਤੇ ਇਸ ਕਾਰਨ ਕੋਰੋਨਾ ਵਾਇਰਸ ਇੱਥੇ ਤੇਜ਼ੀ ਨਾਲ ਫੈਲਿਆ। ਲੋਕਾਂ ਦੀ ਆਵਾਜਾਈ ਨੂੰ ਸਖਤੀ ਨਾਲ ਰੋਕਿਆ ਨਹੀਂ ਗਿਆ ਅਤੇ ਸਿਹਤ ਕਰਮਚਾਰੀਆਂ ਨੂੰ ਕਈ ਜਗਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਚਾਅ ਦੇ ਉਪਾਵਾਂ ਨੂੰ ਵੀ ਠੀਕ ਤਰਾਂ ਲਾਗੂ ਨਹੀਂ ਕੀਤਾ ਗਿਆ ਅਤੇ ਜਦੋਂ ਟੈਸਟਿੰਗ ਸ਼ੁਰੂ ਕੀਤੀ ਗਈ, ਉਦੋਂ ਤੱਕ ਬਹੁਤ ਸਾਰੇ ਲੋਕ ਇਨਫੈਕਟਡ ਹੋ ਚੁਕੇ ਸਨ।


DIsha

Content Editor

Related News