ਭਾਰਤ ਦੇ ਗੌਰਵ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੂੰ ਲਾ''ਤਾ 425 ਕਰੋੜ ਦਾ ਚੂਨਾ ! ਹੈਰਾਨ ਕਰੇਗਾ ਪੂਰਾ ਮਾਮਲਾ
Tuesday, Jul 07, 2026 - 06:05 PM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਭਾਰਤੀ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੌਰੇ 'ਤੇ ਪਹੁੰਚੇ ਹੋਏ ਹਨ ਤੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਗੱਲਬਾਤ ਕਰ ਰਹੇ ਹਨ, ਇਸੇ ਦੌਰਾਨ ਉੱਥੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੱਕਾ-ਬੱਕਾ ਰਹਿ ਗਿਆ ਹੈ।
ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਇਕ ਵਿਅਕਤੀ ਗੌਰਵ ਸ਼੍ਰੀਵਾਸਤਵ, ਜੋ ਕਿ ਅਮਰੀਕਾ 'ਚ ਧੋਖਾਧੜੀ ਸਣੇ ਕਈ ਮਾਮਲਿਆਂ 'ਚ ਵਾਂਟੇਡ ਹੈ, ਨੇ ਸਾਲ 2020-22 ਦਰਮਿਆਨ ਖ਼ੁਦ ਨੂੰ ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦਾ ਏਜੰਟ ਦੱਸ ਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਨਤੋ, ਜੋ ਕਿ ਉਸ ਸਮੇਂ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਸਨ, ਦਾ ਭਰੋਸਾ ਜਿੱਤਿਆ ਅਤੇ ਰੱਖਿਆ ਸਮਝੌਤਿਆਂ ਦੇ ਨਾਂ 'ਤੇ 425 ਕਰੋੜ ਰੁਪਏ (50 ਮਿਲੀਅਨ ਡਾਲਰ) ਦੀ ਠੱਗੀ ਮਾਰ ਲਈ।
ਇਹ ਵੀ ਪੜ੍ਹੋ- ਰਿਸ਼ਵਤ ਲੈ-ਲੈ ਜੋੜ ਲਿਆ 2700 ਕਰੋੜ ! ਹੁਣ ਅਦਾਲਤ ਨੇ ਨਾਨਜਿੰਗ ਦੇ ਅਫ਼ਸਰ ਨੂੰ ਸੁਣਾਈ 'ਸਜ਼ਾ-ਏ-ਮੌਤ'
ਗੌਰਵ ਨੇ ਰਾਸ਼ਟਰਪਤੀ ਪ੍ਰਬੋਵੋ ਨੂੰ ਇਸ ਤਰ੍ਹਾਂ ਆਪਣੇ ਵਿਸ਼ਵਾਸ 'ਚ ਲੈ ਲਿਆ ਸੀ ਕਿ ਉਹ ਪਿਆਰ ਨਾਲ ਉਸ ਨੂੰ 'ਮਿਸਟਰ ਜੀ' ਕਹਿ ਕੇ ਬੁਲਾਉਂਦੇ ਸਨ। ਗੌਰਵ ਨੇ ਇੰਡੋਨੇਸ਼ੀਆਈ ਫ਼ੌਜ ਨੂੰ 36 F-15 ਲੜਾਕੂ ਜਹਾਜ਼, ਬਲੈਕ ਹਾਕ ਹੈਲੀਕਾਪਟਰ ਅਤੇ ਸੀ-130 ਟ੍ਰਾਂਸਪੋਰਟ ਪਲੇਨ ਦਿਵਾਉਣ ਦੇ ਨਾਂ 'ਤੇ ਉੱਥੋਂ ਦੇ ਰੱਖਿਆ ਮੰਤਰਾਲੇ ਨੂੰ ਆਪਣੀਆਂ ਸ਼ੈੱਲ (ਫਰਜ਼ੀ) ਕੰਪਨੀਆਂ ਦੇ ਜਾਲ 'ਚ ਫਸਾਇਆ। ਇਨ੍ਹਾਂ 5 ਡੀਲਾਂ ਦੀ ਕੁੱਲ ਕੀਮਤ 1.32 ਲੱਖ ਕਰੋੜ ਰੁਪਏ ਸੀ। ਬਾਅਦ 'ਚ ਟੈਕਸ ਨਾ ਚੁਕਾਉਣ ਕਾਰਨ ਉਸ ਦੀਆਂ ਸਾਰੀਆਂ ਕੰਪਨੀਆਂ ਬੰਦ ਹੋ ਗਈਆਂ।
ਇਹੀ ਨਹੀਂ, ਉਸ ਨੇ ਅਮਰੀਕਾ ਦੇ ਇੱਕ 'ਸੀਕ੍ਰੇਟ ਪ੍ਰੋਗਰਾਮ' ਦੇ ਨਾਂ 'ਤੇ ਕਰੀਬ 425 ਕਰੋੜ ਰੁਪਏ ਦਾ ਫਰਜ਼ੀ ਕਰਜ਼ਾ ਵੀ ਮਨਜ਼ੂਰ ਕਰਵਾ ਲਿਆ। ਇਹ ਠੱਗੀ ਸਾਲ 2020 ਤੋਂ 2022 ਦੇ ਵਿਚਕਾਰ ਕੀਤੀ ਗਈ ਸੀ। ਗੌਰਵ ਨੇ ਇਸ ਠੱਗੀ ਦੇ ਪੈਸੇ ਨਾਲ ਲਾਸ ਏਂਜਲਸ 'ਚ ਕਰੀਬ 208 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਖ਼ਰੀਦਿਆ ਤੇ ਸ਼ਾਹੀ ਜ਼ਿੰਦਗੀ ਜਿਊਣ ਲੱਗਾ। ਇਸ ਜਾਲਸਾਜ਼ੀ ਦਾ ਪਰਦਾਫਾਸ਼ ਹੋਣ ਤੋਂ ਬਾਅਦ, ਗੌਰਵ ਸ਼੍ਰੀਵਾਸਤਵ ਖ਼ਿਲਾਫ਼ ਅਮਰੀਕਾ ਵਿੱਚ ਸਾਲ 2024 ਵਿੱਚ ਹੀ ਧੋਖਾਧੜੀ ਅਤੇ ਕਈ ਹੋਰ ਅਪਰਾਧਿਕ ਕੇਸ ਦਰਜ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- 9 ਜੁਲਾਈ ਲਈ ਹੋ ਗਿਆ ਵੱਡਾ ਐਲਾਨ ! ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ, PoK 'ਚ ਭੱਖ਼ਿਆ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
