ਭਾਰਤ-ਪਾਕਿ ਦੀਆਂ ਇਹ 2 ਕੁੜੀਆਂ ਦੇ ਬੈਠੀਆਂ ਇਕ-ਦੂਜੇ ਨੂੰ ਦਿਲ, ਇੰਟਰਨੈੱਟ ''ਤੇ ਮਚਾਈ ਧਮਾਲ
Thursday, Aug 01, 2019 - 08:10 PM (IST)

ਨਿਊਯਾਰਕ - ਇਨੀਂ ਦਿਨੀਂ ਸ਼ੋਸ਼ਲ ਮੀਡੀਆ 'ਤੇ 2 ਮੁਟਿਆਰਾਂ ਦਾ ਇਕ ਫੋਟੋਸ਼ੂਟ ਕਾਫੀ ਵਾਇਰਲ ਹੋ ਰਿਹਾ ਹੈ। ਇਕ-ਦੂਜੇ ਦੇ ਪਿਆਰ 'ਚ ਡੁੱਬੀਆਂ ਇਹ ਮੁਟਿਆਰਾਂ ਨਿਊਯਾਰਕ 'ਚ ਰਹਿੰਦੀਆਂ ਹਨ ਪਰ ਪਿਆਰ ਦੇ ਮਾਮਲੇ 'ਚ ਦੋਹਾਂ ਨੇ ਇਕ ਨਹੀਂ ਕਈ ਕੰਧਾਂ ਤੋੜ ਦਿੱਤੀਆਂ ਹਨ। ਫੋਟੋ 'ਚ ਦਿੱਖਣ ਵਾਲੀ ਇਕ ਮੁਟਿਆਰ ਦਾ ਨਾਂ ਹੈ ਅੰਜ਼ਲੀ ਚਰਕਾ ਅਤੇ ਦੂਜੀ ਮੁਟਿਆਰ ਦਾ ਨਾਂ ਹੈ ਸੁੰਦਾਸ ਮਲਿਕ। ਅੰਜ਼ਲੀ ਹਿੰਦੁਸਤਾਨੀ ਮੂਲ ਦੀ ਹੈ ਅਤੇ ਸੁੰਦਾਸ ਇਕ ਪਾਕਿਸਤਾਨੀ ਕਲਾਕਾਰ ਹੈ। ਦੋਵੇਂ ਨਿਊਯਾਰਕ 'ਚ ਰਹਿੰਦੀਆਂ ਹਨ।
ਸੁੰਦਾਸ ਇਕ ਮੁਸਲਮਾਨ ਆਰਟਿਸਟ ਹੈ ਅਤੇ ਅੰਜ਼ਲੀ ਹਿੰਦੂ ਹੈ। ਦੋਵੇਂ 1 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਅਤੇ ਜਦੋਂ ਇਸ ਮੌਕੇ 'ਤੇ ਇਨ੍ਹਾਂ ਨੇ ਆਪਣੀਆਂ ਫੋਟੋਆਂ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਤਾਂ ਇਹ ਤੁਰੰਤ ਵਾਇਰਲ ਹੋ ਗਈਆਂ। ਲੋਕਾਂ ਨੇ ਦੋਹਾਂ ਦੀ ਹਿੰਮਤ ਦੀ ਕਾਫੀ ਤਰੀਫ ਕੀਤੀ ਹੈ। ਧਰਮ, ਦੇਸ਼ ਵੱਖ ਹੋਣ ਦੇ ਬਾਵਜੂਦ ਅਤੇ ਸੇਮ ਸੈਕਸ ਕਪਲ ਹੋਣ ਦੀ ਪ੍ਰਵਾਨਗੀ ਨੂੰ ਲੋਕਾਂ ਨੇ ਕਾਫੀ ਸਕਾਰਾਤਮਕ ਮੰਨਿਆ। ਲੋਕਾਂ ਨੂੰ ਇਨਾਂ ਦੀਆਂ ਤਸਵੀਰਾਂ ਦੇਖ ਕੇ ਲੱਗਾ ਕਿ ਦੋਵੇਂ ਵਿਆਹੇ ਹੋਏ ਹਨ ਪਰ ਅੰਜ਼ਲੀ ਨੇ ਟਵੀਟ ਕਰ ਦੱਸਿਆ ਕਿ ਉਹ ਦੋਵੇਂ ਪਿਛਲੇ 1 ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੀਆਂ ਹਨ ਅਤੇ ਇਕ-ਦੂਜੇ ਦੇ ਪਿਆਰ 'ਚ ਪਾਗਲ ਹਨ।