ਸ਼ਾਂਤੀ ਦਾ ਸੁਨੇਹਾ; ਨਵੇਂ ਸਾਲ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ

Saturday, Jan 01, 2022 - 04:17 PM (IST)

ਸ਼ਾਂਤੀ ਦਾ ਸੁਨੇਹਾ; ਨਵੇਂ ਸਾਲ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ

ਜੰਮੂ— ਨਵੇਂ ਸਾਲ ਮੌਕੇ ਭਾਰਤ ਅਤੇ ਪਾਕਿਸਤਾਨ ਦੇ ਫ਼ੌਜੀਆਂ ਨੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ’ਚ ਪੁੰਛ ਅਤੇ ਮੇਂਢਰ ਕ੍ਰਾਸਿੰਗ ਪੁਆਇੰਟ ’ਤੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਨੇ ਕੰਟਰੋਲ ਰੇਖਾ ’ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। 

ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਪਿਛਲੇ ਸਾਲ ਫਰਵਰੀ ਮਹੀਨੇ ਜੰਮੂ-ਕਸ਼ਮੀਰ ਵਿਚ ਸਰਹੱਦਾਂ ’ਤੇ ਨਵੇਂ ਸਿਰੇ ਤੋਂ ਜੰਗਬੰਦੀ ਲਈ ਸਹਿਮਤ ਹੋਏ ਅਤੇ ਕੁਝ ਉਲੰਘਣਾ ਨੂੰ ਛੱਡ ਕੇ ਸਮੌਝਤਿਆਂ ਨਾਲ ਸਰਹੱਦੀ ਵਾਸੀਆਂ ਅਤੇ ਕਿਸਾਨਾਂ ਨੂੰ ਰਾਹਤ ਮਿਲੀ। ਜਿਨ੍ਹਾਂ ਨੇ ਕੰਟਰੋਲ ਰੇਖਾ ’ਤੇ ਖੇਤੀ ਦੀਆਂ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਫ਼ੌਜੀਆਂ ਨੇ ਪਿਛਲੇ ਸਾਲ 25 ਫਰਵਰੀ ਨੂੰ ਕੰਟਰੋਲ ਰੇਖਾ ਦੇ ਪਾਰ ਜੰਗਬੰਦੀ ਦਾ ਪਾਲਣ ਕਰਨ ਦਾ ਐਲਾਨ ਕੀਤਾ, ਜੋ ਮੂਲ ਰੂਪ ਤੋਂ 2003 ’ਚ ਸਹਿਮਤੀ ਹੋਈ ਸੀ। 

ਅਧਿਕਾਰੀਆਂ ਮੁਤਾਬਕ ਸਰਹੱਦ ’ਤੇ ਜਾਰੀ ਜੰਗਬੰਦੀ ਨੂੰ ਧਿਆਨ ’ਚ ਰੱਖਦੇ ਹੋਏ ਇਸ ਕਦਮ ਦਾ ਉਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਓਧਰ ਬੁਲਾਰੇ ਨੇ ਦੱਸਿਆ ਕਿ ਸਾਲ 2022 ਦੀ ਸ਼ੁਰੂਆਤ ਵਿਚ ਆਪਸੀ ਵਿਸ਼ਵਾਸ ਅਤੇ ਸ਼ਾਂਤੀ ਬਣਾ ਕੇ ਰੱਖਣ ਲਈ ਭਾਰਤੀ ਫ਼ੌਜ ਅਤੇ ਪਾਕਿਸਤਾਨੀ ਫ਼ੌਜ ਨੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। 


author

Tanu

Content Editor

Related News