ਇੰਦਰਾ ਗਾਂਧੀ ਨੂੰ ਯਾਦ ਕਰ ਭਾਵੁਕ ਹੋਏ ਰਾਹੁਲ ਗਾਂਧੀ, ਟਵੀਟ ਕਰ ਲਿਖਿਆ- ''ਸ਼ੁਕਰੀਆ ਦਾਦੀ''

Saturday, Oct 31, 2020 - 11:17 AM (IST)

ਇੰਦਰਾ ਗਾਂਧੀ ਨੂੰ ਯਾਦ ਕਰ ਭਾਵੁਕ ਹੋਏ ਰਾਹੁਲ ਗਾਂਧੀ, ਟਵੀਟ ਕਰ ਲਿਖਿਆ- ''ਸ਼ੁਕਰੀਆ ਦਾਦੀ''

ਨਵੀਂ ਦਿੱਲੀ— ਭਾਰਤੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਬਰਸੀ ਹੈ। ਅੱਜ ਹੀ ਦੇ ਦਿਨ 1984 ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦੇ ਹੋਏ ਨਮਨ ਕੀਤਾ। ਆਪਣੀ ਦਾਦੀ ਦੀ ਇਕ ਤਸਵੀਰ ਨੂੰ ਟਵਿੱਟਰ 'ਤੇ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸੰਸਕ੍ਰਿਤੀ ਸ਼ਲੋਕ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਉਸ ਸ਼ਲੋਕ ਦੀਆਂ ਪੰਕਤੀਆਂ ਮੁਤਾਬਕ ਜ਼ਿੰਦਗੀ ਜਿਊਣ ਦੀ ਸਿੱਖਿਆ ਉਨ੍ਹਾਂ ਨੇ ਆਪਣੀ ਦਾਦੀ ਇੰਦਰਾ ਤੋਂ ਹੀ ਸਿੱਖੀ ਹੈ।

ਇਹ ਵੀ ਪੜ੍ਹੋ: 'ਸਟੈਚੂ ਆਫ਼ ਯੂਨਿਟੀ' ਤੋਂ ਬੋਲੇ PM ਮੋਦੀ- 'ਪੁਲਵਾਮਾ ਦਾ ਸੱਚ ਗੁਆਂਢੀ ਦੇਸ਼ ਦੀ ਸੰਸਦ 'ਚ ਸਵੀਕਾਰ ਕੀਤਾ ਗਿਆ'

PunjabKesari
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਸੰਸਕ੍ਰਿਤੀ ਦੇ ਸ਼ਲੋਕ ਲਿਖਿਆ ਅਤੇ ਇਸ ਦੇ ਨਾਲ ਹੀ ਲਿਖਿਆ ਕਿ ਝੂਠ ਤੋਂ ਸੱਚ ਵੱਲ। ਹਨ੍ਹੇਰੇ ਤੋਂ ਪ੍ਰਕਾਸ਼ ਵੱਲ। ਮੌਤ ਤੋਂ ਜ਼ਿੰਦਗੀ ਤੱਕ। ਉਨ੍ਹਾਂ ਨੇ ਇਸ ਦੇ ਨਾਲ ਹੀ ਲਿਖਿਆ ਕਿ ਸ਼ੁਕਰੀਆ ਦਾਦੀ, ਮੈਨੂੰ ਇਹ ਦਿਖਾਉਣ ਲਈ ਕਿ ਇਨ੍ਹਾਂ ਸ਼ਬਦਾਂ ਨੂੰ ਜਿਊਣ ਦਾ ਕੀ ਮਤਲਬ ਹੈ।

ਇਹ ਵੀ ਪੜ੍ਹੋ: ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ

PunjabKesari
ਓਧਰ ਪ੍ਰਿਅੰਕਾ ਗਾਂਧੀ ਨੇ ਵੀ ਦਿੱਲੀ ਸਥਿਤ ਸ਼ਕਤੀ ਸਥਲ ਪਹੁੰਚ ਕੇ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਸਾਡੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ। ਦੱਸ ਦੇਈਏ ਕਿ ਇੰਦਰਾ ਗਾਂਧੀ ਜਨਵਰੀ 1966 ਤੋਂ 1977 ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਰਹੀ। ਇਸ ਤੋਂ ਬਾਅਦ 1980 ਵਿਚ ਮੁੜ ਉਹ ਇਸ ਅਹੁਦੇ 'ਤੇ ਪੁੱਜੀ। ਉਹ 1959 ਤੋਂ 1960 ਤੱਕ ਭਾਰਤੀ ਰਾਸ਼ਟਰੀ ਕਾਂਗਰਸ ਪ੍ਰਧਾਨ ਵੀ ਰਹੀ।


author

Tanu

Content Editor

Related News