ਵਿਸਥਾਰ ’ਤੇ ਧਿਆਨ ਦੇ ਰਹੀ Indigo, ਬੇੜੇ ’ਚ ਹਰ ਹਫਤੇ ਇਕ ਤੋਂ ਜ਼ਿਆਦਾ ਜਹਾਜ਼ ਜੋੜਨ ਦੀ ਯੋਜਨਾ
Sunday, Mar 24, 2024 - 11:51 AM (IST)
ਨਵੀਂ ਦਿੱਲੀ (ਇੰਟ.) - ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀਆਂ ’ਚੋਂ ਇਕ ਇੰਡੀਗੋ ਆਪਣੇ ਵਿਸਥਾਰ ਨੂੰ ਲੈ ਕੇ ਯੋਜਨਾ ਬਣਾ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਵਿੱਤੀ ਸਾਲ 2025 ’ਚ ਉਸ ਦੇ ਬੇੜੇ ’ਚ ਹਰ ਹਫਤੇ ਇਕ ਤੋਂ ਵੱਧ ਜਹਾਜ਼ ਸ਼ਾਮਲ ਕੀਤੇ ਜਾਣਗੇ।
ਇਸ ਦੇ ਨਾਲ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਕਿ ਵਿੱਤੀ ਸਾਲ 2024-25 ’ਚ ਲੱਗਭਗ 600 ਵਰਕਰਾਂ ਨੂੰ ਜੋੜਨ ਦਾ ਵੀ ਟੀਚਾ ਹੈ। ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਵਿੱਤੀ ਸਾਲ ’ਚ ਸਮਰੱਥਾ ਦੇ ਨਾਲ-ਨਾਲ ਕੰਪਨੀ ਕੋਲ ਯਾਤਰੀਆਂ ਦੀ ਗਿਣਤੀ ’ਚ ਵੀ ਦੋਹਰੇ ਅੰਕਾਂ ’ਚ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਈ-ਕਾਮਰਸ ਪਲੇਟਫਾਰਮ ’ਤੇ ਚੜ੍ਹਿਆ ਆਮ ਚੋਣਾਂ ਦਾ ਬੁਖ਼ਾਰ, ਖੂਬ ਵਿਕ ਰਹੇ ਸਿਆਸੀ ਪਾਰਟੀਆਂ ਨਾਲ ਜੁੜੇ ਉਤਪਾਦ
ਦੱਸ ਦੇਈਏ ਕਿ ਇੰਡੀਗੋ ਦੀ ਘਰੇਲੂ ਬਾਜ਼ਾਰ ’ਚ ਲੱਗਭਗ 60 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੈ, ਇਸ ਦੇ ਨਾਲ ਇਹ ਇਕ ਘੱਟ ਲਾਗਤ ਵਾਲੀ ਏਅਰਲਾਈਨ ਵੀ ਹੈ। ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2025 ਲਈ ਸਮਰੱਥਾ ’ਚ ਵਾਧਾ ‘ਦੋਹਰੇ ਅੰਕ’ ’ਚ ਹੋਣ ਦੀ ਉਮੀਦ ਹੈ। ਫਰਵਰੀ ਦੇ ਅੰਤ ਤੱਕ ਕੰਪਨੀ ਕੋਲ 366 ਜਹਾਜ਼ ਸਨ, ਜਦਕਿ ਵਿੱਤੀ ਸਾਲ 2013 ਦੇ ਅੰਤ ’ਚ ਇਸ ਦੇ ਬੇੜੇ ਦੀ ਗਿਣਤੀ 304 ਸੀ। ਏਅਰਬੱਸ ਕੋਲ ਇੰਡੀਗੋ ਦਾ 960 ਜਹਾਜ਼ਾਂ ਦਾ ਆਰਡਰ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 2030 ਤੱਕ ‘600+’ ਏਅਰਕ੍ਰਾਫਟ ਕੈਰੀਅਰ ਬਣਨ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ : Paytm-Flipkart ਛੱਡਣ ਵਾਲੇ ਲੋਕਾਂ ਨੇ ਦੇਸ਼ ਨੂੰ ਦਿੱਤੇ 22 ਸਟਾਰਟਅੱਪਸ, 2,500 ਨੂੰ ਦਿੱਤੇ ਰੁਜ਼ਗਾਰ
ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ’ਚ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ
2005 ’ਚ ਸਥਾਪਤ ਇੰਡੀਗੋ ਬਾਜ਼ਾਰ ਹਿੱਸੇਦਾਰੀ ਦੇ ਮਾਮਲੇ ’ਚ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ ਅਤੇ 350 ਤੋਂ ਵੱਧ ਜਹਾਜ਼ਾਂ ਦੇ ਬੇੜੇ ਦਾ ਸੰਚਾਲਣ ਕਰਦੀ ਹੈ। ਏਅਰਲਾਈਨ ਮੌਜੂਦਾ ’ਚ ਲੱਗਭਗ 2000 ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ ਅਤੇ 85 ਤੋਂ ਵੱਧ ਘਰੇਲੂ ਮੰਜ਼ਿਲਾਂ ਅਤੇ 30 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਨੂੰ ਜੋੜ ਰਹੀ ਹੈ। ਇੰਡੀਗੋ ਹਾਲ ਹੀ ’ਚ 2,000 ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰਨ ਅਤੇ ਇਕ ਸਾਲ ’ਚ 100 ਮਿਲੀਅਨ ਯਾਤਰੀਆਂ ਨੂੰ ਲੈ ਜਾਣ ਵਾਲਾ ਭਾਰਤ ਦਾ ਪਹਿਲਾ ਕੈਰੀਅਰ ਬਣ ਗਈ ਹੈ।
ਦੱਸ ਦੇਈਏ, ਘੱਟ ਲਾਗਤ ਵਾਲੀ ਕੈਰੀਅਰ ਅਕਾਸਾ, ਜੋ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਵਾਲੀ ਸਭ ਤੋਂ ਨਵੀਂ ਕੰਪਨੀ ਹੈ, ਦੇ ਬੇੜੇ ’ਚ 24 ਜਹਾਜ਼ ਹਨ ਅਤੇ ਅਜੇ ਆਰਡਰ ’ਤੇ 202 ਜਹਾਜ਼ ਹਨ। ਕੰਪਨੀ ਦਾ ਟੀਚਾ ਆਪਣੇ ਬੇੜੇ ’ਚ ਨਵੇਂ ਜਹਾਜ਼ਾਂ ਨੂੰ ਜੋੜਨ ਦੇ ਨਾਲ ਅੰਤਰਰਾਸ਼ਟਰੀ ਉਡਾਣਾਂ ’ਚ ਵਿਸਥਾਰ ਕਰਨਾ ਵੀ ਹੈ। ਕੈਲੰਡਰ ਸਾਲ 2023 ’ਚ ਇੰਡੀਗੋ 100 ਮਿਲੀਅਨ ਯਾਤਰੀਆਂ ਨੂੰ ਸੇਵਾ ਦੇਣ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ।
ਇਹ ਵੀ ਪੜ੍ਹੋ : ਭਾਜਪਾ ਨੇ ਨਿਫਟੀ, ਸੈਂਸੈਕਸ ਕੰਪਨੀਆਂ ਦੁਆਰਾ ਖਰੀਦੇ ਗਏ 81% ਚੋਣ ਬਾਂਡ ਨੂੰ ਕਰਵਾਇਆ ਕੈਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8