ਭਾਰਤ ਆਉਂਦੇ ਜਹਾਜ਼ ''ਚ ਬੰਬ ! ਪੈ ਗਿਆ ਚੀਕ-ਚਿਹਾੜਾ
Thursday, Dec 04, 2025 - 01:31 PM (IST)
ਨੈਸ਼ਨਲ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਭਾਰਤੀ ਏਅਰਲਾਈਨ ਕੰਪਨੀਆਂ ਲਗਾਤਾਰ ਮੁਸੀਬਤਾਂ 'ਚ ਘਿਰੀਆਂ ਹੋਈਆਂ ਹਨ। ਇਸ ਦੌਰਾਨ ਭਾਰਤੀ ਜਹਾਜ਼ਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਨੂੰ ਮਜਬੂਰਨ ਐਮਰਜੈਂਸੀ ਲੈਂਡ ਕਰਵਾਉਣਾ ਪੈ ਰਿਹਾ ਹੈ। ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਦੀਨਾ ਤੋਂ ਹੈਦਰਾਬਾਦ ਆ ਰਹੀ ਇੰਡੀਗੋ ਏਅਰਲਾਈਨ ਦੀ ਫਲਾਈਟ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ।
ਇਸ ਧਮਕੀ ਮਗਰੋਂ ਇਸ ਜਹਾਜ਼ 'ਚ ਸਵਾਰ ਯਾਤਰੀਆਂ 'ਚ ਡਰ ਦਾ ਮਾਹੌਲ ਛਾ ਗਿਆ ਤੇ ਨਤੀਜੇ ਵਜੋਂ ਜਹਾਜ਼ ਦੀ ਅਹਿਮਦਾਬਾਦ 'ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈ ਗਈ ਹੈ। ਜਹਾਜ਼ ਦੇ ਲੈਂਡ ਹੁੰਦਿਆਂ ਹੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਹੁਣ ਤੱਕ ਦੀ ਜਾਂਚ ਦੌਰਾਨ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ ਹੈ। ਪਰ ਫ਼ਿਰ ਵੀ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
