ਇੰਡੀਗੋ ਦੀ ਫਲਾਈਟ ਰੱਦ ਹੋਣ ''ਤੇ ਮਹਿਲਾ ਯਾਤਰੀ ਨੇ ਕੀਤਾ ਹੰਗਾਮਾ, ਏਅਰਪੋਰਟ ਸਟਾਫ਼ ''ਤੇ ਕੱਢਿਆ ਗੁੱਸਾ

Friday, Aug 14, 2026 - 01:17 PM (IST)

ਇੰਡੀਗੋ ਦੀ ਫਲਾਈਟ ਰੱਦ ਹੋਣ ''ਤੇ ਮਹਿਲਾ ਯਾਤਰੀ ਨੇ ਕੀਤਾ ਹੰਗਾਮਾ, ਏਅਰਪੋਰਟ ਸਟਾਫ਼ ''ਤੇ ਕੱਢਿਆ ਗੁੱਸਾ

ਨੈਸ਼ਨਲ ਡੈਸਕ- ਭੁਵਨੇਸ਼ਵਰ ਏਅਰਪੋਰਟ 'ਤੇ ਵੀਰਵਾਰ ਨੂੰ ਕੋਲਕਾਤਾ ਜਾਣ ਵਾਲੀ ਇੰਡੀਗੋ ਦੀ ਫਲਾਈਟ 'ਚ ਦੇਰੀ ਅਤੇ ਬਾਅਦ 'ਚ ਉਸ ਦੇ ਰੱਦ ਹੋਣ ਤੋਂ ਬਾਅਦ ਇਕ ਮਹਿਲਾ ਯਾਤਰੀ ਨੇ ਏਅਰਪੋਰਟ ਸਟਾਫ਼ 'ਤੇ ਆਪਣਾ ਗੁੱਸਾ ਕੱਢਿਆ। ਔਰਤ ਨੇ ਆਪਣੇ ਬੇਟੇ ਦੇ ਇਲਾਜ ਲਈ ਕੋਲਕਾਤਾ ਜਾਣਾ ਸੀ। ਫਲਾਈਟ 'ਚ ਦੇਰੀ ਅਤੇ ਬਾਅਦ 'ਚ ਉਸ ਦੇ ਰੱਦ ਹੋਣ ਕਾਰਨ ਉਹ ਪਰੇਸ਼ਾਨ ਹੋ ਗਈ ਅਤੇ ਉਸ ਨੇ ਏਅਰਪੋਰਟ ਕਰਮਚਾਰੀਆਂ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। 

ਖ਼ਬਰਾਂ ਅਨੁਸਾਰ, ਇਸ ਘਟਨਾ ਤੋਂ ਬਾਅਦ ਔਰਤ ਨੇ ਏਅਰਪੋਰਟ 'ਤੇ ਇਕ ਕੰਪਿਊਟਰ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਕਾਰਨ ਕੁਝ ਸਮੇਂ ਲਈ ਏਅਰਪੋਰਟ 'ਤੇ ਤਣਾਅ ਦਾ ਮਾਹੌਲ ਬਣ ਗਿਆ। ਘਟਨਾ ਦੌਰਾਨ ਇਕ ਯਾਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਔਰਤ ਦਾ ਬੱਚਾ ਬੀਮਾਰ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਲੋਕਾਂ ਦਾ ਧਿਆਨ ਖਿੱਚਿਆ। ਘਟਨਾ ਦੇ ਤੁਰੰਤ ਬਾਅਦ ਏਅਰਪੋਰਟ ਅਧਿਕਾਰੀਆਂ ਨੇ ਏਅਰਪੋਰਟ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕਰਵਾਈ। ਇਸ ਵਿਚ ਇੰਡੀਗੋ ਦੀ ਫਲਾਈਟ ਰੱਦ ਹੋਣ ਮਗਰੋਂ ਯਾਤਰੀਆਂ ਨੂੰ ਦੂਜੀ ਕਨੈਕਟਿੰਗ ਫਲਾਈਟ ਰਾਹੀਂ ਕੋਲਕਾਤਾ ਭੇਜਿਆ ਗਿਆ। ਇਸ ਤੋਂ ਬਾਅਦ ਪ੍ਰਭਾਵਿਤ ਯਾਤਰੀਆਂ ਨੇ ਆਪਣੀ ਮੰਜ਼ਲ ਤੱਕ ਦਾ ਸਫ਼ਰ ਪੂਰਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News