ਭਾਰਤੀਆਂ ਨੂੰ ਮਿਲੇਗਾ 10 ਸਾਲ ਦਾ ਵੀਜ਼ਾ, ਪੜੋ ਕਿਵੇਂ

Saturday, Aug 05, 2017 - 01:55 AM (IST)

ਕੈਲਗਰੀ — ਵੀਰਵਾਰ ਨੂੰ ਕੈਲਗਰੀ 'ਚ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੇ ਲ਼ਿਬਰਲ ਐੱਮ. ਪੀ. ਦਰਸ਼ਨ ਸਿੰਘ ਕੰਗ ਨਾਲ ਮੁਲਾਕਾਤ ਕੀਤੀ, ਉਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਵੀਜ਼ਾ ਜਾਰੀ ਕਰਨ ਬਾਰੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦਸਿਆ। ਵਿਕਾਸ ਸਵਰੂਪ ਨੇ ਦੱਸਿਆ ਕਿ ਜਲਦ ਹੀ ਕੈਨੇਡਾ ਰਹਿ ਰਹੇ ਭਾਰਤੀਆਂ ਨੂੰ ਭਾਰਤ ਦਾ 10 ਸਾਲ ਦਾ ਵੀਜ਼ਾ ਦਿੱਤਾ ਜਾਵੇਗਾ ਤਾਂ ਜੋ ਹਰ ਵਾਰ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਸਮਾਂ ਨਾ ਖ਼ਰਾਬ ਕਰਨਾ ਪਵੇ। ਕੈਲਗਰੀ 'ਚ ਕੰਸਲਟੈਂਟ ਦਾ ਦਫਤਰ ਖੋਲਣ ਬਾਰੇ ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਕੋਈ ਪਲਾਨ ਨਹੀਂ ਪਰ ਆਉਣ ਵਾਲੇ ਸਮੇਂ 'ਚ ਜ਼ਰੂਰਤ ਮੁਤਾਬਕ ਦਫਤਰ ਖੋਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਲਗਰੀ ਵਿਖੇ ਬੀ. ਐੱਲ. ਐੱਸ. ਦਫਤਰ ਰਾਹੀਂ ਵੀਜ਼ਾ ਦੀ ਐਪਲੀਕੇਸ਼ਨ ਭੇਜੀ ਜਾ ਸਕਦੀ ਹੈ ਅਤੇ ਪੂਰੇ ਕੈਨੇਡਾ ਭਰ 'ਚ ਬੀ. ਐੱਲ. ਐੱਸ. ਦਫ਼ਤਰਾਂ ਦਾ ਕੰਮ ਬੜੇ ਹੀ ਸੁਚਾਰੇ ਢੰਗ ਨਾਲ ਕੀਤਾ ਜਾ ਰਿਹਾ ਅਤੇ ਕੌੰਸਲੇਟ ਦੇ ਦਫ਼ਤਰਾਂ 'ਚ ਵੀਜ਼ੇ ਜਾਂ ਪਾਸਪੋਰਟ ਬਾਰੇ ਕੰਮ ਤੇਜ਼ੀ ਅਤੇ ਵਧਿਆ ਢੰਗ ਨਾਲ ਨੇਪਰੇ ਚੜਾਇਆ ਜਾ ਰਿਹਾ ਹੈ। ਇਸ ਮੌਕੇ ਅਵਿਨਾਸ਼ ਖੰਗੁਰਾ, ਬਲਜੀਤ ਸਿੰਘ ਪੰਧੇਰ, ਮਨਜੌਤ ਸਿੰਘ, ਸੁੱਖਦੇਵ ਖੇਹਰਾ, ਜੋਗਿੰਦਰ ਸਿੰਘ ਢਿੱਲੌ , ਸਾਬੂ ਐਲਗਜੰਡਰ ਅਤੇ ਹੋਰ ਮੈਂਬਰ ਹਾਜ਼ਰ ਸਨ।


Related News