Canada ਅਜੇ ਵੀ ਬਣਿਆ ਹੋਇਐ Indians ਦੀ ਪਹਿਲੀ ਪਸੰਦ! ਚੀਨ ਨੂੰ ਛੱਡਿਆ ਪਿੱਛੇ

Tuesday, Nov 04, 2025 - 05:08 PM (IST)

Canada ਅਜੇ ਵੀ ਬਣਿਆ ਹੋਇਐ Indians ਦੀ ਪਹਿਲੀ ਪਸੰਦ! ਚੀਨ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ : ਸੰਗਠਨ ਫਾਰ ਇਕਨਾਮਿਕ ਕੋ-ਆਪ੍ਰੇਸ਼ਨ ਐਂਡ ਡਿਵੈਲਪਮੈਂਟ (OECD) ਦੀ ਨਵੀਂ ਰਿਪੋਰਟ 'ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁੱਕ 2025' ਨੇ ਖੁਲਾਸਾ ਕੀਤਾ ਹੈ ਕਿ ਅਮੀਰ ਤੇ ਵਿਕਸਤ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ 'ਚ ਭਾਰਤੀ ਨਾਗਰਿਕ ਪੂਰੀ ਦੁਨੀਆ 'ਚ ਸਭ ਤੋਂ ਅੱਗੇ ਹਨ।

Canada 'ਚ ਨਿਕਲਿਆ 250,00,000 ਡਾਲਰ ਦਾ ਰਿਕਾਰਡ-ਤੋੜ 50/50 Jackpot, ਇਸ ਬੰਦੇ ਦੀ ਚਮਕੀ ਕਿਸਮਤ

ਰਿਪੋਰਟ ਅਨੁਸਾਰ, ਸਾਲ 2023 ਵਿੱਚ ਲਗਭਗ 2.25 ਲੱਖ ਭਾਰਤੀਆਂ ਨੇ OECD ਮੈਂਬਰ ਦੇਸ਼ਾਂ ਦੀ ਨਾਗਰਿਕਤਾ ਪ੍ਰਾਪਤ ਕੀਤੀ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਦੋ ਸਾਲਾਂ ਤੋਂ ਭਾਰਤ ਲਗਾਤਾਰ ਇਨ੍ਹਾਂ ਦੇਸ਼ਾਂ 'ਚ ਨਵੇਂ ਨਾਗਰਿਕਾਂ ਦਾ ਸਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ। ਭਾਰਤ ਤੋਂ ਬਾਅਦ, ਫਿਲੀਪੀਨਜ਼ ਦੇ 1.32 ਲੱਖ ਅਤੇ ਚੀਨ ਦੇ 92,400 ਨਾਗਰਿਕਾਂ ਨੇ OECD ਦੇਸ਼ਾਂ ਦੀ ਨਾਗਰਿਕਤਾ ਲਈ। ਕੁੱਲ ਮਿਲਾ ਕੇ, 2023 'ਚ 28 ਲੱਖ ਲੋਕਾਂ ਨੇ ਵਿਕਸਤ ਦੇਸ਼ਾਂ ਦੀ ਨਾਗਰਿਕਤਾ ਲਈ।

ਕੈਨੇਡਾ ਬਣਿਆ ਸਭ ਤੋਂ ਵੱਡੀ ਮੰਜ਼ਿਲ
ਭਾਰਤੀਆਂ ਨੇ ਸਭ ਤੋਂ ਵੱਧ ਨਾਗਰਿਕਤਾ ਕੈਨੇਡਾ ਦੀ ਲਈ। 2023 'ਚ 78,487 ਭਾਰਤੀ ਕੈਨੇਡੀਅਨ ਨਾਗਰਿਕ ਬਣੇ, ਜੋ 2022 ਦੇ 59,405 ਦੇ ਅੰਕੜੇ ਤੋਂ ਵੱਡਾ ਵਾਧਾ ਦਰਸਾਉਂਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕੈਨੇਡਾ ਦੀਆਂ ਸਥਿਰ ਨੀਤੀਆਂ, ਸਥਾਈ ਨਿਵਾਸ ਦੀ ਪ੍ਰਕਿਰਿਆ 'ਚ ਤੇਜ਼ੀ ਤੇ ਪਿਛਲੇ ਦਹਾਕੇ 'ਚ ਵੱਸੇ ਭਾਰਤੀ ਪੇਸ਼ੇਵਰਾਂ ਦੀ ਮੌਜੂਦਗੀ ਇਸ ਵਾਧੇ ਦਾ ਮੁੱਖ ਕਾਰਨ ਹਨ।

ਮਾਪੇ ਹੋ ਜਾਓ ਸਾਵਧਾਨ! BC 'ਚ ਹੈਲੋਵੀਨ ਕੈਂਡੀ 'ਚੋਂ ਮਿਲੀਆਂ ਸੂਈਆਂ, ਪੁਲਸ ਨੇ ਦਿੱਤੀ Warning

ਹਾਲਾਂਕਿ ਮਾਹਰਾਂ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ 2024 'ਚ ਕੈਨੇਡਾ 'ਚ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਘੱਟ ਸਕਦੀ ਹੈ, ਜਿਸਦਾ ਕਾਰਨ ਕੈਨੇਡਾ ਵਿੱਚ ਵਧਦੀ ਮਹਿੰਗਾਈ, ਮਕਾਨਾਂ ਦੀ ਕਮੀ, ਸਖ਼ਤ ਇਮੀਗ੍ਰੇਸ਼ਨ ਨਿਯਮ ਅਤੇ ਭਾਰਤ-ਕੈਨੇਡਾ ਦਰਮਿਆਨ ਚੱਲ ਰਿਹਾ ਤਣਾਅ ਹੋ ਸਕਦਾ ਹੈ।

ਪਾਕਿਸਤਾਨ ਦੀ ਸੁਪਰੀਮ ਕੋਰਟ 'ਚ Blast! ਪੈ ਗਈਆਂ ਭਾਜੜਾਂ, 12 ਜਣੇ ਜ਼ਖਮੀ (Video)

ਕੈਨੇਡਾ ਤੋਂ ਇਲਾਵਾ, ਅਮਰੀਕਾ ਅਤੇ ਆਸਟ੍ਰੇਲੀਆ ਵੀ ਪ੍ਰਮੁੱਖ ਮੰਜ਼ਿਲਾਂ ਹਨ। 2023 ਵਿੱਚ, 52,360 ਭਾਰਤੀ ਅਮਰੀਕੀ ਨਾਗਰਿਕ ਬਣੇ, ਜਦੋਂ ਕਿ 40,361 ਭਾਰਤੀਆਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਲਈ। ਇਨ੍ਹਾਂ ਤਿੰਨਾਂ ਦੇਸ਼ਾਂ—ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ—ਵਿੱਚ ਕੁੱਲ 1.71 ਲੱਖ ਭਾਰਤੀਆਂ ਨੇ ਨਾਗਰਿਕਤਾ ਹਾਸਲ ਕੀਤੀ, ਜੋ 2023 ਵਿੱਚ ਭਾਰਤ ਦੇ ਕੁੱਲ ਨਾਗਰਿਕਤਾ ਲੈਣ ਵਾਲਿਆਂ ਦਾ ਲਗਭਗ 76 ਫੀਸਦੀ ਹੈ। ਇਸ ਤੋਂ ਇਲਾਵਾ 2023 ਵਿੱਚ ਲਗਭਗ ਛੇ ਲੱਖ ਭਾਰਤੀ ਕੰਮ ਜਾਂ ਪੜ੍ਹਾਈ ਲਈ OECD ਦੇਸ਼ਾਂ ਵਿੱਚ ਗਏ।


author

Baljit Singh

Content Editor

Related News