ਇਰਾਕ ''ਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਸੁਸ਼ਮਾ ਨਾਲ ਕੀਤੀ ਮੁਲਾਕਾਤ
Monday, Mar 26, 2018 - 08:22 PM (IST)

ਨਵੀਂ ਦਿੱਲੀ— ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨੇ ਸੋਮਵਾਰ ਨੂੰ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਵਿਦੇਸ਼ ਮੰਤਰੀ ਨਾਲ ਇਹ ਪਹਿਲੀ ਬੈਠਕ ਸੀ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਸੁਸ਼ਮਾ ਸਵਰਾਜ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੇਂਦਰ ਸਰਕਾਰ ਵਲੋਂ ਆਰਥਿਕ ਸਹਾਇਤਾ ਅਤੇ ਨੌਕਰੀ ਦਿਵਾਉਣ ਦਾ ਭਰੋਸਾ ਦਵਾਇਆ ਹੈ। ਜਵਾਹਰਲਾਲ ਨਹਿਰੂ ਭਵਨ 'ਚ ਇਹ ਬੈਠਕ ਲਗਭਗ ਡੇਢ ਘੰਟੇ ਤਕ ਚੱਲੀ। ਇਸ ਬੈਠਕ 'ਚ ਵਿਦੇਸ਼ ਸੂਬਾ ਮੰਤਰੀ ਵੀ. ਕੇ. ਸਿੰਘ ਅਤੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।
ਦੱਸ ਦਈਏ ਕਿ ਪਿਛਲੇ ਹਫਤੇ ਸੰਸਦ 'ਚ ਸੁਸ਼ਮਾ ਸਵਰਾਜ ਨੇ 19 ਮਾਰਚ ਨੂੰ ਜੂਨ 2014 'ਚ ਇਰਾਕ ਦੇ ਮੋਸੁਲ 'ਚ ਲਾਪਤਾ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।