ਦੁਨੀਆ ਹੈਰਾਨ! ਭਾਰਤੀ ਔਰਤਾਂ ਦਾ ਗੋਲਡ ਸਟਾਕ 10 ਦੇਸ਼ਾਂ ਤੋਂ ਵੀ ਵੱਧ, ਕਈ ਮਹਾਸ਼ਕਤੀਆਂ ਨੂੰ ਪਛਾੜਿਆ

Friday, Jan 23, 2026 - 05:25 AM (IST)

ਦੁਨੀਆ ਹੈਰਾਨ! ਭਾਰਤੀ ਔਰਤਾਂ ਦਾ ਗੋਲਡ ਸਟਾਕ 10 ਦੇਸ਼ਾਂ ਤੋਂ ਵੀ ਵੱਧ, ਕਈ ਮਹਾਸ਼ਕਤੀਆਂ ਨੂੰ ਪਛਾੜਿਆ

ਨਵੀਂ ਦਿੱਲੀ - ਭਾਰਤੀ ਔਰਤਾਂ ਦੀ ਬੱਚਤ ਅਤੇ ਆਸਥਾ ਦੀ ਤਾਕਤ ਨੇ ਇਕ ਵਾਰ ਫਿਰ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤੀ ਔਰਤਾਂ ਕੋਲ ਲੱਗਭਗ 34,600 ਟਨ ਸੋਨਾ ਹੈ, ਜੋ ਅਮਰੀਕਾ, ਜਰਮਨੀ, ਫਰਾਂਸ, ਚੀਨ ਵਰਗੇ 10 ਵੱਡੇ ਦੇਸ਼ਾਂ ਦੇ ਕੁੱਲ ਸਰਕਾਰੀ ਸੋਨੇ ਦੇ ਭੰਡਾਰ ਤੋਂ ਵੀ ਕਿਤੇ ਵੱਧ ਹੈ।

ਮਾਹਰਾਂ ਮੁਤਾਬਕ ਭਾਰਤ ’ਚ ਸੋਨਾ ਸਿਰਫ਼ ਗਹਿਣੇ ਨਹੀਂ ਸਗੋਂ ਸੁਰੱਖਿਆ, ਪਰੰਪਰਾ ਅਤੇ ਆਰਥਿਕ ਮਜ਼ਬੂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹਾਂ, ਤਿਉਹਾਰ ਅਤੇ ਸੰਕਟ ਦੇ ਸਮੇਂ ਭਾਰਤੀ ਔਰਤਾਂ ਸੋਨੇ ਨੂੰ ਸਭ ਤੋਂ ਭਰੋਸੇਮੰਦ ਨਿਵੇਸ਼ ਮੰਨਦੀਆਂ ਹਨ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਭਾਰਤ ਸਰਕਾਰ ਕੋਲ ਲੱਗਭਗ 880 ਟਨ ਸੋਨਾ ਹੈ, ਉੱਥੇ ਹੀ ਦੇਸ਼ ਦੀਆਂ ਔਰਤਾਂ ਕੋਲ ਮੌਜੂਦ ਸੋਨਾ ਕਈ ਮਹਾਂਸ਼ਕਤੀਆਂ ਨੂੰ ਵੀ ਪਿੱਛੇ ਛੱਡ ਦਿੰਦਾ ਹੈ। ਜੇਕਰ ਭਾਰਤੀ ਔਰਤਾਂ ਦਾ ਸੋਨਾ ਵੀ ਮਿਲਾ ਲਿਆ ਜਾਵੇ ਤਾਂ ਭਾਰਤ ’ਚ 35,480 ਟਨ ਸੋਨੇ ਦਾ ਭੰਡਾਰ ਹੈ। ਆਰਥਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਇਹ ਭੰਡਾਰ ਭਾਰਤੀ ਪਰਿਵਾਰਾਂ ਲਈ ਇਕ ਮਜ਼ਬੂਤ ਵਿੱਤੀ ਢਾਲ ਸਾਬਤ ਹੋ ਰਿਹਾ ਹੈ।

ਅਮਰੀਕਾ ਕੋਲ ਸਭ ਤੋਂ ਵੱਡਾ ਸੋਨੇ ਦਾ ਭੰਡਾਰ :
ਅਮਰੀਕਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ ਜੋ ਲੱਗਭਗ 8,133 ਟਨ ਹੈ, ਜੋ ਕਿਸੇ ਇਕ ਦੇਸ਼ ਕੋਲ ਮੌਜੂਦ ਬਾਕੀ ਦੇਸ਼ਾਂ ਨਾਲੋਂ ਕਿਤੇ ਵੱਧ ਹੈ। ਯੂਰਪੀਨ ਦੇਸ਼ਾਂ (ਜਰਮਨੀ, ਇਟਲੀ, ਫਰਾਂਸ) ਦੇ ਕੋਲ ਵੀ ਭਾਰੀ ਸੋਨਾ ਭੰਡਾਰ ਹੈ। ਭਾਰਤ ਮੱਧ ਦੀ ਰੈਂਕਿੰਗ ’ਚ ਹੈ ਪਰ ਪੂਰੀ ਦੁਨੀਆ ’ਚ ਚੋਟੀ ਦੇ 10 ਦੇਸ਼ਾਂ ’ਚ ਸ਼ਾਮਲ ਹੈ।

ਅੰਕੜਿਆਂ ’ਤੇ ਇਕ ਨਜ਼ਰ
ਭਾਰਤੀ ਔਰਤਾਂ ਕੋਲ ਟਾਪ 10 ਦੇਸ਼ਾਂ ਤੋਂ ਵੀ ਵੱਧ ਸੋਨਾ ਹੈ।

ਸੋਨੇ ਦਾ ਭੰਡਾਰ                (ਟਨ ’ਚ)

ਭਾਰਤੀ ਔਰਤਾਂ                34,600

ਅਮਰੀਕਾ                      8,133

ਜਰਮਨੀ                        3,350

ਇਟਲੀ                        2,452

ਫਰਾਂਸ                         2,437

ਰੂਸ                            2,330

ਚੀਨ                          2,304

ਸਵਿਟਜ਼ਰਲੈਂਡ             1,040

ਜਪਾਨ                        846

ਭਾਰਤ (ਸਰਕਾਰੀ ਭੰਡਾਰ)        880

ਨੀਦਰਲੈਂਡ                   612

ਪੋਲੈਂਡ                        543


author

Inder Prajapati

Content Editor

Related News