38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ

Wednesday, Nov 22, 2023 - 02:01 PM (IST)

38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ

ਨਵੀਂ ਦਿੱਲੀ- ਆਮ ਤੌਰ 'ਤੇ ਇਕ ਵਿਅਕਤੀ ਦੇ ਮੂੰਹ 'ਚ 32 ਦੰਦ ਹੁੰਦੇ ਹਨ ਪਰ ਕੀ ਤੁਸੀਂ ਕਦੇ ਕਿਸੇ ਵਿਅਕਤੀ ਜਾਂ ਔਰਤ ਦੇ 32 ਤੋਂ ਜ਼ਿਆਦਾ ਦੰਦਾਂ ਦੀ ਗਿਣਤੀ ਵੇਖੀ ਹੈ? ਤੁਹਾਡਾ ਜਵਾਬ ਹੋਵੇਗਾ ਨਹੀਂ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸ ਰਹੇ ਹਾਂ, ਜਿਸ ਦੇ ਆਮ ਦੰਦਾਂ ਦੀ ਤੁਲਨਾ ਵਿਚ 6 ਦੰਦ ਵੱਧ ਹਨ। ਉਨ੍ਹਾਂ ਦੇ ਦੰਦਾਂ ਦੀ ਗਿਣਤੀ 38 ਹੈ। ਮੂੰਹ ਵਿਚ 38 ਦੰਦਾਂ ਵਾਲੀ 26 ਸਾਲਾ ਭਾਰਤੀ ਔਰਤ ਨੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ। 

ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ASP ਦੇ ਪੁੱਤਰ ਦੀ ਹੋਈ ਮੌਤ

ਕਲਪਨਾ ਬਾਲਨ ਨਾਂ ਦੀ ਔਰਤ ਦੇ ਮੂੰਹ ਵਿਚ ਸਭ ਤੋਂ ਵੱਧ ਦੰਦ ਹੋਣ ਦਾ ਰਿਕਾਰਡ ਹੈ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਕਿਸ਼ੋਰ ਉਮਰ ਵਿਚ ਕਲਪਨਾ ਨੇ ਆਪਣੇ ਵਾਧੂ ਦੰਦਾਂ ਦੇ ਹੌਲੀ-ਹੌਲੀ ਉਭਰਨ ਦਾ ਅਨੁਭਵ ਕੀਤਾ। ਇਕ-ਇਕ ਕਰਕੇ ਦੰਦ ਵਧਦੇ ਗਏ। ਕੋਈ ਦਰਦ ਨਾ ਹੋਣ ਦੇ ਬਾਵਜੂਦ ਉਸ ਨੂੰ ਭੋਜਨ ਖਾਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਭੋਜਨ ਅਕਸਰ ਵਾਧੂ ਦੰਦਾਂ ਦੇ ਵਿਚਕਾਰ ਫਸ ਜਾਂਦਾ ਸੀ। ਜਦੋਂ ਉਸ ਦੇ ਮਾਤਾ-ਪਿਤਾ ਨੇ ਦੰਦਾਂ ਦੇ ਵਾਧੂ ਸੈੱਟ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਉਸ ਨੂੰ ਕੱਢਵਾਉਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ- ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ

PunjabKesari

ਹਾਲਾਂਕਿ ਉਸ ਲਈ ਦੰਦ ਕੱਢਵਾਉਣਾ ਮੁਸ਼ਕਲ ਸੀ, ਇਸ ਲਈ ਉਸ ਦੇ ਦੰਦਾਂ ਦੇ ਡਾਕਟਰ ਨੇ ਉਸ ਨੂੰ ਉਨ੍ਹਾਂ ਦੇ ਹੋਰ ਵੱਡੇ ਹੋਣ ਤੱਕ ਉਡੀਕ ਕਰਨ ਦੀ ਸਲਾਹ ਦਿੱਤੀ। ਬਾਅਦ ਵਿਚ ਕਲਪਨਾ ਨੇ ਦੰਦ ਸੁਰੱਖਿਅਤ ਰੱਖਣ ਫ਼ੈਸਲਾ ਕੀਤਾ। ਕਲਪਨਾ ਕੋਲ ਹੁਣ 4 ਵਾਧੂ ਜਬਾੜੇ (ਹੇਠਲਾ ਜਬਾੜਾ) ਦੇ ਦੰਦ ਅਤੇ ਦੋ ਵਾਧੂ ਉੱਪਰੀ ਜਬਾੜੇ ਦੇ ਦੰਦ ਹਨ। ਖਿਤਾਬ ਪਾਉਣ ਮਗਰੋਂ ਕਲਪਨਾ ਨੇ ਕਿਹਾ ਕਿ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਜਿੱਤ ਕੇ ਮੈਂ ਬਹੁਤ ਖੁਸ਼ ਹਾਂ। ਇਹ ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ ਹੈ। ਬਾਲਨ ਭਵਿੱਖ ਵਿਚ ਆਪਣੇ ਰਿਕਾਰਡ ਨੂੰ ਵਧਾਉਣ ਦੇ ਯੋਗ ਹੋ ਸਕਦੀ ਹੈ ਕਿਉਂਕਿ ਉਸਦੇ ਦੋ ਭਰੇ ਹੋਏ ਦੰਦ ਹਨ। ਇਸ ਖਿਤਾਬ ਲਈ ਪੁਰਸ਼ ਰਿਕਾਰਡ ਧਾਰਕ ਕੈਨੇਡਾ ਦੇ ਇਵਾਨੋ ਮੇਲੋਨ ਹਨ, ਉਨ੍ਹਾਂ ਦੇ ਕੁੱਲ 41 ਦੰਦ ਹਨ।

ਇਹ ਵੀ ਪੜ੍ਹੋ- 21 ਦਿਨ ਦੀ ਪੈਰੋਲ 'ਤੇ ਜੇਲ੍ਹ 'ਚੋਂ ਬਾਹਰ ਆਇਆ ਰਾਮ ਰਹੀਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News