ਪਤਨੀਆਂ ਦਾ ਬਹਾਨਾ- ''ਖਾਣਾ ਬਣਾਉਣ ਦਾ ਮੂਡ ਨਹੀਂ ਹੈ, ਕਰਦੀਆਂ ਨੇ ਆਨਲਾਈਨ ਆਰਡਰ''

Tuesday, May 14, 2019 - 12:58 PM (IST)

ਪਤਨੀਆਂ ਦਾ ਬਹਾਨਾ- ''ਖਾਣਾ ਬਣਾਉਣ ਦਾ ਮੂਡ ਨਹੀਂ ਹੈ, ਕਰਦੀਆਂ ਨੇ ਆਨਲਾਈਨ ਆਰਡਰ''

ਨਵੀਂ ਦਿੱਲੀ— ਅਕਸਰ ਘਰਾਂ 'ਚ ਔਰਤਾਂ ਜਦੋਂ ਥੱਕੀਆਂ ਹੁੰਦੀਆਂ ਹਨ ਜਾਂ ਖਾਣਾ ਬਣਾਉਣ ਦਾ ਮਨ ਨਾ ਕਰੇ ਤਾਂ ਉਨ੍ਹਾਂ ਨੇ ਮੂੰਹ 'ਤੇ ਇਕੋ ਗੱਲ ਆਉਂਦੀ ਹੈ, ਅੱਜ ਅਸੀਂ ਬਾਹਰੋਂ ਖਾਣਾ ਆਰਡਰ ਕਰਦੇ ਹਾਂ। ਜ਼ਿਆਦਾਤਰ ਕੰਮਕਾਜੀ ਔਰਤਾਂ ਕੋਲ ਘਰ ਵਿਚ ਖਾਣਾ ਬਣਾਉਣ ਦਾ ਸਮਾਂ ਨਹੀਂ ਹੁੰਦਾ। ਇਹ ਵੀ ਵਜ੍ਹਾ ਹੈ ਕਿ ਉਹ ਜਾਂ ਤਾਂ ਮਹੀਨੇ ਵਿਚ 7 ਦਿਨ ਬਾਹਰ ਖਾਣਾ ਖਾਣ ਜਾਂਦੀਆਂ ਹਨ ਜਾਂ ਘਰ ਬੈਠੇ ਮੋਬਾਈਲ ਫੋਨ 'ਤੇ ਹੀ ਆਪਣੀ ਪਸੰਦ ਦਾ ਖਾਣਾ ਆਰਡਰ ਕਰਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵਧਦੀ ਮਹਿੰਗਾਈ ਵਿਚ ਵੀ ਔਸਤਨ 2500 ਰੁਪਏ ਬਾਹਰ ਦੇ ਖਾਣੇ 'ਤੇ ਖਰਚ ਕੀਤੇ ਜਾ ਰਹੇ। 'ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ' ਵਲੋਂ 24 ਸ਼ਹਿਰਾਂ ਵਿਚ ਕਰਵਾਏ ਗਏ ਸਰਵੇ 'ਚ ਭਾਰਤੀਆਂ ਦੇ ਖਾਣ-ਪੀਣ ਦਾ ਇਹ ਅੰਦਾਜ਼ ਸਾਹਮਣੇ ਆਇਆ ਹੈ। ਦਰਅਸਲ ਭਾਰਤੀਆਂ ਵਲੋਂ ਬਾਹਰ ਯਾਨੀ ਕਿ ਰੈਸਟੋਰੈਂਟ ਜਾਂ ਕੈਫੇ 'ਚ ਖਾਣਾ ਖਾਣ ਦੀ ਤਰਜ਼ੀਹ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਆਮਦਨੀ ਵਧ ਹੁੰਦੀ ਹੈ। 

PunjabKesari

ਸਰਵੇ ਮੁਤਾਬਕ 3 ਫੀਸਦੀ ਭਾਰਤੀ ਰੋਜ਼ਾਨਾ ਬਾਹਰ ਦਾ ਖਾਣਾ ਖਾਂਦੇ ਹਨ, ਜਦਕਿ 44 ਫੀਸਦੀ ਮਹੀਨੇ ਵਿਚ 2 ਤੋਂ 3 ਵਾਰ ਬਾਹਰ ਜਾਂਦੇ ਹਨ। 27 ਫੀਸਦੀ ਅਜਿਹੇ ਵੀ ਹਨ, ਜੋ ਹਰ ਹਫਤੇ ਬਾਹਰ ਦਾ ਖਾਣਾ ਖਾਂਦੇ ਹਨ। ਬਾਹਰ ਦਾ ਖਾਣਾ ਖਾਣ ਲਈ ਹੁਣ ਘਰ ਤੋਂ ਹੀ ਬਾਹਰ ਜਾਣ ਦੀ ਵੀ ਲੋੜ ਖਤਮ ਹੋ ਗਈ ਹੈ। 'ਜਮਾਟੋ' ਅਤੇ 'ਸਿਵਗੀ' ਵਰਗੀਆਂ ਕੰਪਨੀਆਂ ਮੋਟੀ ਕਮਾਈ ਕਰ ਰਹੀਆਂ ਹਨ। ਜਮਾਟੋ ਨੇ ਹਰ ਮਹੀਨੇ 2 ਕਰੋੜ 10 ਲੱਖ ਆਰਡਰ ਮਿਲਣ ਦਾ ਦਾਅਵਾ ਕੀਤਾ ਹੈ। ਜਦਕਿ ਸਿਵਗੀ ਦਾ ਕਹਿਣਾ ਹੈ ਕਿ ਉਸ ਨੂੰ ਹਰ ਮਹੀਨੇ 2 ਕਰੋੜ ਆਰਡਰ ਮਿਲ ਰਹੇ ਹਨ। 

Image result for women online  order food


ਸਰਵੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ 90 ਫੀਸਦੀ ਲੋਕ ਬਾਹਰ ਦੇ ਖਾਣੇ ਦਾ ਭੁਗਤਾਨ ਕੈਸ਼ ਵਿਚ ਕਰਦੇ ਹਨ, ਜਦਕਿ 10 ਫੀਸਦੀ ਕ੍ਰੈਡਿਟ ਜਾਂ ਡੇਬਿਟ ਕਾਰਡ ਤੋਂ ਭੁਗਤਾਨ ਕਰਦੇ ਹਨ। ਇਸ ਸਰਵੇ 'ਚ ਲੱਗਭਗ 130 ਰੈਸਟੋਰੈਂਟ ਦੇ ਸੀ. ਈ. ਓ. ਅਤੇ 3500 ਗਾਹਕਾਂ ਨਾਲ ਗੱਲਬਾਤ ਕੀਤੀ ਗਈ ਸੀ। ਬਸ ਇੰਨਾ ਹੀ ਨਹੀਂ ਸਰਵੇ ਵਿਚ ਦੇਖਿਆ ਗਿਆ ਕਿ ਖਾਣਾ ਖਾਣ ਵਾਲਿਆਂ 'ਚ ਆਰਡਰ ਕੌਣ ਕਰਦਾ ਹੈ। ਪਤੀ-ਪਤਨੀ ਇਕੱਠੇ ਜਾਣ ਤਾਂ 86 ਫੀਸਦੀ ਮਾਮਲਿਆਂ ਵਿਚ ਖਾਣੇ ਦਾ ਆਰਡਰ ਪਤਨੀਆਂ ਹੀ ਕਰਦੀਆਂ ਹਨ। ਪਰਿਵਾਰ ਨਾਲ ਹੈ ਤਾਂ 78 ਫੀਸਦੀ ਬੱਚਿਆਂ ਦੀ ਚੱਲਦੀ ਹੈ। ਦਿਨ ਦੇ ਹਿਸਾਬ ਨਾਲ ਵੀ ਬਾਹਰ ਦੇ ਖਾਣਾ ਖਾਣ ਵਾਲਿਆਂ ਦਾ ਮੂਡ ਬਦਲਦਾ ਹੈ। ਸੋਮਵਾਰ ਨੂੰ 9 ਫੀਸਦੀ ਲੋਕ ਬਾਹਰ ਜਾਂਦੇ ਹਨ ਤਾਂ ਐਤਵਾਰ ਨੂੰ 42 ਫੀਸਦੀ।


author

Tanu

Content Editor

Related News