ਯੂਕ੍ਰੇਨ ''ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸੇ ਮਾਪੇ, ਕਰਨਾਟਕ ਦੇ CM ਨੇ ਦਿੱਤਾ ਇਹ ਭਰੋਸਾ

Tuesday, Mar 08, 2022 - 02:10 PM (IST)

ਯੂਕ੍ਰੇਨ ''ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸੇ ਮਾਪੇ, ਕਰਨਾਟਕ ਦੇ CM ਨੇ ਦਿੱਤਾ ਇਹ ਭਰੋਸਾ

ਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਦੀ ਜੰਗ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ 13ਵਾਂ ਦਿਨ ਹੈ। ਰੂਸੀ ਫ਼ੌਜ ਵਲੋਂ ਲਗਾਤਾਰ ਹਮਲੇ ਕਾਰਨ ਯੂਕ੍ਰੇਨ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਤਬਾਹੀ ਦਰਮਿਆਨ ਦੁਨੀਆ ਭਰ ’ਚ ਸ਼ਾਂਤੀ ਦੀ ਅਪੀਲ ਹੋ ਰਹੀ ਹੈ। ਰੂਸੀ ਹਮਲੇ ਦਰਮਿਆਨ ਯੂਕ੍ਰੇਨ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌੜਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ’ਚ ਕਾਫੀ ਮੁਸ਼ਕਲ ਹੋ ਰਹੀ ਹੈ। ਨਵੀਨ ਦੇ ਮਾਪੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਅਤੇ ਉਸ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਨ। ਇਸ ਦਰਮਿਆਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਕਿਹਾ ਕਿ ਯੂਕ੍ਰੇਨ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਲਾਸ਼ ਖਾਰਕੀਵ ਵਿਚ ਇਕ ਮੁਰਦਾਘਰ ਵਿਚ ਹੈ। ਗੋਲੀਬਾਰੀ ਰੁੱਕਣ ਮਗਰੋਂ ਹੀ ਭਾਰਤੀ ਵਿਦਿਆਰਥੀ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾ ਸਕੇਗੀ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

PunjabKesari

ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਕਿਹਾ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਨਵੀਨ ਦੀ ਲਾਸ਼ ਦੀ ਪਛਾਣ ਕਰ ਕੇ ਯੂਕ੍ਰੇਨ ਦੇ ਖਾਰਕੀਵ ਸਥਿਤ ਮੁਰਦਾਘਰ ਵਿਚ ਰੱਖਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਗੋਲੀਬਾਰੀ ਰੁਕ ਜਾਂਦੀ ਹੈ ਤਾਂ ਉਸ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇਗਾ। ਦੱਸ ਦੇਈਏ ਕਿ 1 ਮਾਰਚ ਨੂੰ ਯੂਕ੍ਰੇਨ ਦੇ ਖਾਰਕੀਵ ’ਚ ਗੋਲੀਬਾਰੀ ਦੌਰਾਨ ਕਰਨਾਟਕ ਦੇ ਨਵੀਨ ਐੱਸ. ਜੀ. ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲਾ ਨੇ ਵੀ ਵਿਦਿਆਰਥੀ ਦੀ ਮੌਤ ’ਤੇ ਦੁਖ ਜ਼ਾਹਰ ਕੀਤਾ ਸੀ। ਭਾਰਤੀ ਵਿਦਿਆਰਥੀ ਦੀ ਮੌਤ ’ਤੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਅਸੀਂ ਮਾਰੇ ਗਏ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ’ਚ ਹਾਂ। ਅਸੀਂ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

PunjabKesari

ਜ਼ਿਕਰਯੋਗ ਹੈ ਕਿ ਕਰਨਾਟਕ ’ਚ ਹਾਵੇਰੀ ਜ਼ਿਲ੍ਹੇ ਦੇ ਰਣਬੇਤੂਰ ਤਾਲੁਕ ਸਥਿਤ ਚਾਲਗੇਰੀ ਪਿੰਡ ਦੇ ਨਵੀਨ ਦੀ ਯੂਕ੍ਰੇਨ ’ਚ ਰੂਸ ਦੀ ਗੋਲੀਬਾਰੀ ’ਚ ਮੌਤ ਹੋ ਗਈ। ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਖਾਰਕੀਵ ’ਚ ਮੈਡੀਕਲ ਸਿਲੇਬਸ ਦੀ ਚੌਥੇ ਸਾਲ ਦੀ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਨਵੀਨ ਖਾਣਾ ਲੈਣ ਲਈ ਘਰੋਂ ਬਾਹਰ ਨਿਕਲਿਆ ਸੀ। ਇਸ ਦੌਰਾਨ ਲਾਈਨ ’ਚ ਹੋਰ ਲੋਕਾਂ ਨਾਲ ਖੜ੍ਹੇ ਨਵੀਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਨਵੀਨ ਮੈਡੀਕਲ ਦੀ ਪੜ੍ਹਾਈ ਲਈ ਪਿਛਲੇ 4 ਸਾਲਾਂ ਤੋਂ ਯੂਕ੍ਰੇਨ ’ਚ ਰਹਿ ਰਿਹਾ ਸੀ।


author

Tanu

Content Editor

Related News