ਲੰਡਨ 'ਚ ਭਾਰਤੀ ਵਿਦਿਆਰਥੀ ਨਾਲ ਵਿਤਕਰਾ, 'ਹਿੰਦੂ ਪਛਾਣ' ਹੋਣ ਕਾਰਨ ਚੋਣ ਲੜਨ ਤੋਂ ਰੋਕਿਆ
Tuesday, Apr 04, 2023 - 01:18 PM (IST)
ਨਵੀਂ ਦਿੱਲੀ/ਲੰਡਨ- ਲੰਡਨ ਸਕੂਲ ਆਫ਼ ਇਕਨਾਮਿਕਸ (LSE) 'ਚ ਪੋਸਟ-ਗ੍ਰੈਜੂਏਟ ਦੀ ਪੜ੍ਹਾਈ ਕਰ ਰਹੇ ਇਕ ਭਾਰਤੀ ਵਿਦਿਆਰਥੀ ਨੇ ਸਨਸਨੀਖੇਜ਼ ਦੋਸ਼ ਲਗਾਇਆ ਹੈ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਸੰਸਥਾ ਕੈਂਪਸ 'ਚ 'ਭਾਰਤ ਵਿਰੋਧੀ ਬਿਆਨਬਾਜ਼ੀ' ਅਤੇ 'ਹਿੰਦੂਫੋਬੀਆ' ਕਾਰਨ ਉਸ ਨਾਲ ਭੇਦਭਾਵ ਕੀਤਾ ਗਿਆ। ਗੁਰੂਗ੍ਰਾਮ ਤੋਂ 22 ਸਾਲਾ ਕਰਨ ਕਟਾਰੀਆ ਨੇ ਕਿਹਾ ਕਿ ਉਸ ਦੀ 'ਭਾਰਤੀ ਅਤੇ ਹਿੰਦੂ ਪਛਾਣ' ਕਾਰਨ ਉਸ ਨੂੰ LSE ਸਟੂਡੈਂਟ ਯੂਨੀਅਨ ( LSESU) ਦੇ ਜਨਰਲ ਸਕੱਤਰ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ- MBA ਪਾਸ ਕਾਰੋਬਾਰੀ ਬਣਿਆ ਕੁੜੀ, 3 ਕਿਲੋ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਵੇਖਦੇ ਰਹਿ ਗਏ ਲੋਕ
ਕਰਨ ਕਟਾਰੀਆ ਨੇ ਟਵਿੱਟਰ 'ਤੇ ਪੋਸਟ ਕੀਤੇ ਇਕ ਬਿਆਨ 'ਚ ਕਿਹਾ ਕਿ ਜਦੋਂ ਮੈਂ LSE ਵਿਚ ਆਪਣੀ ਪੋਸਟ-ਗ੍ਰੈਜੂਏਟ ਦੀ ਪੜ੍ਹਾਈ ਸ਼ੁਰੂ ਕੀਤੀ, ਤਾਂ ਮੈਂ ਵਿਦਿਆਰਥੀ ਭਲਾਈ ਲਈ ਆਪਣੇ ਜਨੂੰਨ ਨੂੰ ਪੂਰਾ ਕਰਨ ਅਤੇ ਹੋਰ ਅੱਗੇ ਵਧਾਉਣ ਦੀ ਦਿਲੋਂ ਉਮੀਦ ਕੀਤੀ ਪਰ ਮੇਰੇ ਸੁਫ਼ਨੇ ਉਦੋਂ ਚੂਰ-ਚੂਰ ਹੋ ਗਏ ਜਦੋਂ ਸਿਰਫ਼ ਮੇਰੀ ਭਾਰਤੀ ਅਤੇ ਹਿੰਦੂ ਪਛਾਣ ਦੇ ਕਾਰਨ ਮੇਰੇ ਵਿਰੁੱਧ ਜਾਣਬੁੱਝ ਕੇ ਇਕ ਮੁਹਿੰਮ ਚਲਾਈ ਗਈ। ਕਟਾਰੀਆ ਨੇ ਅੱਗੇ ਕਿਹਾ ਕਿ ਉਸ ਦੇ ਦੋਸਤਾਂ ਅਤੇ ਸਹਿਪਾਠੀਆਂ ਨੇ ਉਸ ਨੂੰ ਚੋਣ ਲੜਨ ਲਈ ਪ੍ਰੇਰਿਤ ਕੀਤਾ ਸੀ ਪਰ ਬਦਕਿਸਮਤੀ ਨਾਲ ਕੁਝ ਲੋਕ ਇਕ ਭਾਰਤੀ-ਹਿੰਦੂ ਨੂੰ LSESU ਦੀ ਅਗਵਾਈ ਕਰਦੇ ਹੋਏ ਨਹੀਂ ਵੇਖ ਸਕਦੇ ਸਨ, ਇਸ ਲਈ ਉਨ੍ਹਾਂ ਲੋਕਾਂ ਨੇ ਮੇਰੀ ਪਛਾਣ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦਾ ਸਹਾਰਾ ਲਿਆ। ਇਹ ਸਪੱਸ਼ਟ ਰੂਪ ਨਾਲ ਸਾਨੂੰ ਖਾਰਜ ਕਰਨ ਦੀ ਖ਼ਤਰਨਾਕ ਸੰਸਕ੍ਰਿਤੀ ਮੁਤਾਬਕ ਹੈ, ਜੋ ਸਾਡੇ ਸਮਾਜਿਕ ਭਾਈਚਾਰਿਆਂ ਨੂੰ ਉਖਾੜ ਰਹੀ ਹੈ।
ਇਹ ਵੀ ਪੜ੍ਹੋ- ਬਾਈਡੇਨ, ਸੁਨਕ ਨੂੰ ਪਛਾੜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ
ਕਟਾਰੀਆ ਮੁਤਾਬਕ ਵਿਦਿਆਰਥੀਆਂ ਤੋਂ ਭਾਰੀ ਸਮਰਥਨ ਪ੍ਰਾਪਤ ਕਰਨ ਦੇ ਬਾਵਜੂਦ ਉਸ ਨੂੰ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਦੀ ਚੋਣ ਤੋਂ ਅਯੋਗ ਕਰਾਰ ਦਿੱਤਾ ਗਿਆ। ਉਸ 'ਤੇ ਇਸਲਾਮੋਫੋਬਿਕ, ਹੋਮੋਫੋਬਿਕ ਅਤੇ ਹਿੰਦੂ ਰਾਸ਼ਟਰਵਾਦੀ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਨਫ਼ਰਤ ਭਰੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਗਲਤ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ LSESU ਨੇ ਮੇਰੇ ਵਿਰੁੱਧ ਦੋਸ਼ਾਂ ਦੇ ਸਬੂਤ ਪ੍ਰਦਾਨ ਕੀਤੇ।
ਇਹ ਵੀ ਪੜ੍ਹੋ- ਜਦੋਂ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਜਹਾਜ਼ 'ਚ ਹੋ ਗਿਆ ਵੱਡਾ ਸੁਰਾਖ਼, ਫ਼ਲਾਈਟ ਤੋਂ ਹੇਠਾਂ ਡਿੱਗੇ 4 ਯਾਤਰੀ
ਕਟਾਰੀਆ ਨੇ ਕਿਹਾ ਕਿ ਮੈਂ ਇਸ ਸਬੰਧੀ ਵਿਦਿਆਰਥੀ ਯੂਨੀਅਨ (SU) ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮੈਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ ਪਰ SU ਨੇ ਹੋਰ ਸ਼ਿਕਾਇਤਾਂ ਅਤੇ ਅਫਵਾਹਾਂ ਦਾ ਤੁਰੰਤ ਜਵਾਬ ਦਿੱਤਾ। ਕਟਾਰੀਆ ਨੇ LSE ਲੀਡਰਸ਼ਿਪ ਨੂੰ ਉਸ ਦਾ ਸਮਰਥਨ ਕਰਨ ਅਤੇ ਸਾਰੇ ਵਿਦਿਆਰਥੀਆਂ ਦੇ ਹਿੱਤ ਵਿਚ ਨਿਆਂ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। LSE ਵਿਚ ਲਗਭਗ 11,000 ਵਿਦਿਆਰਥੀ ਹਨ, ਜਿਨ੍ਹਾਂ ਵਿਚੋਂ 60 ਫ਼ੀਸਦੀ ਤੋਂ ਵੱਧ UK ਦੇ ਬਾਹਰੋਂ ਆਉਂਦੇ ਹਨ।