ਅੱਜ ਫ਼ਿਰ ਹੇਠਾਂ ਰੁੜ੍ਹ ਗਿਆ ਸ਼ੇਅਰ ਬਾਜ਼ਾਰ ! ਜਾਣੋ ਕਿਹੜੇ ਸ਼ੇਅਰਾਂ ਨੇ ਮਾਰੀ ਛਲਾਂਗ ਤੇ ਕਿਹੜਿਆਂ ਨੇ ਖਾਧਾ 'ਗੋਤਾ'
Wednesday, Oct 28, 2026 - 10:16 AM (IST)
ਬਿਜ਼ਨੈੱਸ ਡੈਸਕ- ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਆਉਣ ਵਾਲੇ ਨੀਤੀਗਤ ਫੈਸਲੇ ਕਾਰਨ ਬੁੱਧਵਾਰ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹੇ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 858 ਅੰਕਾਂ ਦੀ ਗਿਰਾਵਟ ਨਾਲ 72,720 ਦੇ ਕਰੀਬ ਚੱਲ ਰਿਹਾ ਸੀ, ਜਦਕਿ ਨਿਫ਼ਟੀ 220 ਦੇ ਕਰੀਬ ਹੇਠਾਂ ਆ ਕੇ 22,540 ਦੇ ਕਰੀਬ ਟ੍ਰੇਡ ਕਰ ਰਿਹਾ ਸੀ।
ਸ਼ੁਰੂਆਤੀ ਕਾਰੋਬਾਰ ਦੌਰਾਨ ਲਾਰਸਨ ਐਂਡ ਟੋਰਬੋ (4.31 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਟਾਟਾ ਕੈਪੀਟਲ (3.71 ਫ਼ੀਸਦੀ), ਹੁੰਡਾਈ ਮੋਟਰਸ ਇੰਡੀਆ (3.45 ਫ਼ੀਸਦੀ) ਤੇ ਹਿਤਾਚੀ ਐਨਰਜੀ (2.78 ਫ਼ੀਸਦੀ) 'ਚ ਵੀ ਉਛਾਲ ਦੇਖਿਆ ਗਿਆ। ਇਸ ਤੋਂ ਬਾਅਦ ਇਨਫੋਸਿਸ (4.53 ਫ਼ੀਸਦੀ), ਟੈੱਕ ਮਹਿੰਦਰਾ (3.05 ਫ਼ੀਸਦੀ), tcs (2.85 ਫ਼ੀਸਦੀ) ਤੇ ਐੱਚ.ਸੀ.ਐੱਲ. ਟੈਕਨਾਲੌਜੀਜ਼ (2.78 ਫ਼ੀਸਦੀ) 'ਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ।
ਭਾਰਤ ਤੋਂ ਇਲਾਵਾ ਅਮਰੀਕੀ ਸ਼ੇਅਰ ਬਾਜ਼ਾਰ ਬੀਤੀ ਰਾਤ ਤੇਜ਼ੀ ਲੈ ਕੇ ਬੰਦ ਹੋਏ ਸਨ। ਅਮਰੀਕਾ ਦੇ ਨੈਸਡੈਕ 'ਚ 1.18 ਫ਼ੀਸਦੀ, ਜਦਕਿ ਐੱਸ.ਐਂਡ.ਪੀ. 'ਚ 0.6 ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਏਸ਼ੀਅਨ ਬਾਜ਼ਾਰਾਂ 'ਚੋਂ ਦੱਖਣੀ ਕੋਰੀਆ ਦਾ Kospi 6.2 ਫ਼ੀਸਦੀ, ਚੀਨ ਦਾ Shanghai 0.87 ਫ਼ੀਸਦੀ, ਅਤੇ ਜਾਪਾਨ ਦਾ Nikkei 1.26 ਫ਼ੀਸਦੀ ਦੇ ਵਾਧਾ ਲੈ ਕੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
